ਆਪਣੇ ਜਨਮਦਿਨ 'ਤੇ ਮਾਂ ਨੂੰ ਯਾਦ ਕਰ ਭਾਵੁਕ ਹੋਏ ਅਰਜੁਨ ਕਪੂਰ, ਪੋਸਟ ਕਰ ਸ਼ੇਅਰ ਕੀਤੀ ਦਿਲ ਦੀ ਗੱਲ

written by Pushp Raj | June 27, 2022

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ 37 ਸਾਲ ਦੇ ਹੋ ਗਏ ਹਨ। ਉਹ ਇਹ ਖਾਸ ਦਿਨ ਆਪਣੀ ਗਰਲਫ੍ਰੈਂਡ ਮਲਾਇਕਾ ਅਰੋੜਾ ਨਾਲ ਪੈਰਿਸ 'ਚ ਮਨਾ ਰਹੇ ਹਨ। ਹਾਲ ਹੀ 'ਚ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਪਣੇ ਜਨਮਦਿਨ ਦੇ ਮੌਕੇ 'ਤੇ ਅਰਜੁਨ ਨੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਦਾ ਕੈਪਸ਼ਨ ਪੜ੍ਹ ਕੇ ਕੋਈ ਵੀ ਭਾਵੁਕ ਹੋ ਸਕਦਾ ਹੈ। ਦਰਅਸਲ ਅਰਜੁਨ ਨੇ ਆਪਣੇ ਜਨਮਦਿਨ 'ਤੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਲਿਖਿਆ ਹੈ।

Image Source: Instagram

ਅਰਜੁਨ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅਸਮਾਨ ਵੱਲ ਵੇਖਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਅਰਜੁਨ ਕੁਝ ਕਹਿ ਰਹੇ ਹੋਣ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਮਾਂ ਦੇਖੋ, ਤੁਹਾਡਾ ਬੇਟਾ ਅੱਜ 37 ਸਾਲ ਦਾ ਹੋ ਗਿਆ ਹੈ। ਮੈਨੂੰ ਤੁਹਾਡੀ ਯਾਦ ਆਉਂਦੀ ਹੈ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੈਨੂੰ ਦੇਖ ਰਹੇ ਹੋ।❤️'

Image Source: Instagram

ਅਰਜੁਨ ਦੇ ਜਨਮਦਿਨ 'ਤੇ ਉਨ੍ਹਾਂ ਦੀ ਪ੍ਰੇਮਿਕਾ ਮਲਾਇਕਾ ਅਰੋੜਾ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਅਰਜੁਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਇਸ ਵੀਡੀਓ 'ਚ ਮਲਾਇਕਾ ਆਪਣੇ ਹੱਥ ਨਾਲ ਅਰਜੁਨ ਕਪੂਰ ਨੂੰ ਕੇਕ ਖੁਆਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕੀ ਇੱਛਾ ਮਾਂਗ ਲੋ ਮੇਰਾ ਪਿਆਰ। ਮੈਨੂੰ ਉਮੀਦ ਹੈ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਅਤੇ ਸੁਪਨੇ ਪੂਰੇ ਹੋਣ। ਅਰਜੁਨ ਕਪੂਰ ਨੂੰ ਜਨਮਦਿਨ ਮੁਬਾਰਕ।

Image Source: Instagram

ਹੋਰ ਪੜ੍ਹੋ: ਪੈਰਿਸ 'ਚ ਮਲਾਇਕਾ ਨਾਲ ਆਪਣਾ ਬਰਥਡੇਅ ਮਨਾਉਣ ਪਹੁੰਚੇ ਅਰਜੁਨ ਕਪੂਰ, ਸਾਹਮਣੇ ਆਈਆਂ ਤਸਵੀਰਾਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਆਖਰੀ ਵਾਰ ਫਿਲਮ 'ਭੂਤ ਪੁਲਸ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਸੈਫ ਅਲੀ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਨੂੰ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਰਜੁਨ ਆਪਣੀ ਆਉਣ ਵਾਲੀ ਫਿਲਮ 'ਏਕ ਵਿਲੇਨ ਰਿਟਰਨਸ' ਕਾਰਨ ਵੀ ਸੁਰਖੀਆਂ 'ਚ ਹਨ। ਮੋਹਿਤ ਸੂਰੀ ਦੁਆਰਾ ਨਿਰਦੇਸ਼ਿਤ ਇਹ ਫਿਲਮ ਇਸ ਸਾਲ ਰਿਲੀਜ਼ ਹੋਵੇਗੀ।

 

View this post on Instagram

 

A post shared by Arjun Kapoor (@arjunkapoor)

You may also like