ਅਰਜੁਨ ਕਪੂਰ ਨੇ ਮਲਾਇਕਾ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਕਹੀ ਵੱਡੀ ਗੱਲ

written by Rupinder Kaler | April 20, 2021 11:26am

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਮੰਗਣੀ ਨੂੰ ਲੈ ਕੇ ਜਿੱਥੇ ਖੂਬ ਸੁਰਖੀਆਂ ਬਣ ਰਹੀਆਂ ਹਨ ਉੱਥੇ ਅਰਜੁਨ ਕਪੂਰ ਨੇ ਆਪਣੇ ਵਿਆਹ ਨੂੰ ਲੈ ਕੇ ਵੱਡੀ ਗੱਲ ਆਖੀ ਹੈ । ਇੱਕ ਇੰਟਰਵਿਊ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਅਰਜੁਨ ਕਪੂਰ ਨੇ ਕਿਹਾ, 'ਸਾਰੇ ਰਿਸ਼ਤਿਆਂ' ਚ ਬਹੁਤ ਸਾਰੇ ਉਤਰਾਅ-ਚੜਾਅ ਹੁੰਦੇ ਹਨ ਅਤੇ ਰਿਸ਼ਤੇ 'ਚ ਅਜਿਹਾ ਹੋਣਾ ਚਾਹੀਦਾ ਹੈ।

ਹੋਰ ਪੜ੍ਹੋ :

ਰਾਖੀ ਸਾਵੰਤ ਦੀ ਮਾਂ ਦਾ ਹੋਇਆ ਸਫਲ ਆਪ੍ਰੇਸ਼ਨ, ਪ੍ਰਸ਼ੰਸਕਾਂ ਨੂੰ ਦੁਆਵਾਂ ਲਈ ਸ਼ੁਕਰੀਆ ਕਰਦੇ ਹੋਏ ਹੋਈ ਭਾਵੁਕ

Arjun Kapoor Posted Love Note For Malaika Arora On Instagram image from Malaika Arora's instagram

ਕਿਉਂਕਿ ਲਾਈਫ ਬਹੁਤ ਮਜ਼ੇਦਾਰ ਹੈ। ਮੈਂ ਇਸ ਸਮੇਂ ਵਿਆਹ ਬਾਰੇ ਕੁਝ ਨਹੀਂ ਸੋਚ ਰਿਹਾ ਹਾਂ। ਮੈਂ ਵਿਆਹ ਕਰਾਉਣ ਲਈ ਵੀ ਜ਼ਬਰਦਸਤੀ ਨਹੀਂ ਕਰ ਸਕਦਾ, ਇਸ ਲਈ ਜਦੋਂ ਮੇਰਾ ਮਨ ਕਰੇਗਾ ਅਤੇ ਚੀਜ਼ਾਂ ਮੇਰੇ ਹੱਕ ਵਿੱਚ ਹੋਣਗੀਆਂ ਤਾਂ ਮੈਂ ਜ਼ਰੂਰ ਵਿਆਹ ਕਰਵਾ ਲਵਾਂਗਾ।

image from Malaika Arora's instagram

ਜਦੋਂ ਵੀ ਮੈਂ ਵਿਆਹ ਕਰਾਂਗਾ, ਮੈਂ ਇਸ ਗੱਲ ਨੂੰ ਸ਼ੇਅਰ ਕਰਾਂਗਾ ਤੇ ਮੇਰੇ ਫੈਨਜ਼ ਨੂੰ ਸਭ ਤੋਂ ਪਹਿਲਾ ਇਸ ਬਾਰੇ ਪਤਾ ਚਲੇਗਾ, ਜਿਸ ਨਾਲ ਮੈਨੂੰ ਬਹੁਤ ਖੁਸ਼ੀ ਮਿਲੇਗੀ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਕਰੀਬ ਤਿੰਨ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ । ਮਲਾਇਕਾ ਅਰੋੜਾ ਬਾਲੀਵੁੱਡ ਵਿੱਚ ਆਪਣੇ ਡਾਂਸ ਤੇ ਫਿੱਟਨੈੱਸ ਲਈ ਜਾਣੀ ਜਾਂਦੀ ਹੈ।

You may also like