
ਅੰਸ਼ੁਲਾ ਕਪੂਰ (Anshula Kapoor) ਵੀ ਆਪਣੇ ਭਰਾ ਅਰਜੁਨ ਕਪੂਰ ਦੇ ਵਾਂਗ ਚਰਚਾ ‘ਚ ਰਹਿੰਦੀ ਹੈ । ਇਨ੍ਹੀਂ ਦਿਨੀਂ ਅਰਜੁਨ ਕਪੂਰ ਦੇ ਨਾਲੋਂ ਜ਼ਿਆਦਾ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਦੀ ਚਰਚਾ ਹੋ ਰਹੀ ਹੈ । ਦਰਅਸਲ ਅੰਸ਼ੁਲਾ ਇਨ੍ਹੀਂ ਦਿਨੀਂ ਕਿਸੇ ਸ਼ਖਸ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹੈ । ਉਹ ਆਪਣੇ ਦੋਸਤ ਦੇ ਨਾਲ ਵੈਕੇਸ਼ਨ ਮਨਾਉਂਦੀ ਹੋਈ ਨਜ਼ਰ ਆਈ ।

ਹੋਰ ਪੜ੍ਹੋ : ਕੈਟਰੀਨਾ ਕੈਫ ਦੀ ਡਰੈਸਿੰਗ ਸੈਂਸ ਦੀ ਸੋਸ਼ਲ ਮੀਡੀਆ ‘ਤੇ ਹੋ ਰਹੀ ਤਾਰੀਫ਼, ਯੂਜ਼ਰਸ ਕਹਿ ਰਹੇ ‘ਨੌਰਾ, ਉਰਫੀ ਕੁਝ ਸਿੱਖੋ’
ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਰੋਹਨ ਠੱਕਰ ਨਾਂਅ ਦੇ ਵਿਅਕਤੀ ਨੂੰ ਅੰਸ਼ੁਲਾ ਡੇਟ ਕਰ ਰਹੀ ਹੈ । ਅੱਜ ਇਸ ਖ਼ਬਰ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ ਅੰਸ਼ੁਲਾ ਕਪੂਰ ਦਾ ਦਿਲ ਜਿਸ ਸ਼ਖਸ ਦੇ ਲਈ ਧੜਕਦਾ ਹੈ ਆਖਿਰ ਉਹ ਹੈ ਕੌਣ? ਰੋਹਨ ਪੇਸ਼ੇ ਤੋਂ ਸਕਰੀਨ ਰਾਈਟਰ ਹਨ, ਜਿਨ੍ਹਾਂ ਨੇ ਬਾਲੀਵੁੱਡ ਤੋਂ ਬਾਹਰ ਕਈ ਪ੍ਰੋਜੈਕਟਸ ‘ਤੇ ਕੰਮ ਕੀਤਾ ਹੈ ।

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹਾਕੀ ਖਿਡਾਰਨ ਤੋਂ ਬਣ ਗਈ ਗਾਇਕਾ
ਪਰ ਉਨ੍ਹਾਂ ਨੇ ਬਾਲੀਵੁੱਡ ‘ਚ ਫਿਲਹਾਲ ਕੁਝ ਨਹੀਂ ਕੀਤਾ ਹੈ । ਦੋਵਾਂ ਦੀ ਮੁਲਾਕਾਤ ਕਦੋਂ ਅਤੇ ਕਿੱਥੇ ਹੋਈ ਫ਼ਿਲਹਾਲ ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ । ਪਰ ਦੱਸਿਆ ਜਾ ਰਿਹਾ ਹੈ ੨੦੨੨ ਦੀ ਸ਼ੁਰੂਆਤ ‘ਚ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ ।
Image Source : Googleਪਰ ਇਸ ਰਿਲੇਸ਼ਨਸ਼ਿਪ ਨੂੰ ਦੋਨਾਂ ਨੇ ਸੀਕਰੇਟ ਹੀ ਰੱਖਿਆ ਸੀ, ਪਰ ਅੰਸ਼ੁਲਾ ਵੱਲੋਂ ਸ਼ੇਅਰ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਦੋਵਾਂ ਦੀ ਰਿਲੇਸ਼ਨਸ਼ਿਪ ਦੀ ਖੂਬ ਚਰਚਾ ਹੋ ਰਹੀ ਹੈ।
View this post on Instagram