ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਅਰਮਾਨ ਬੇਦਿਲ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ, ਵੇਖੋ ਵੀਡੀਓ
ਪੰਜਾਬੀ ਗਾਇਕ ਅਰਮਾਨ ਬੇਦਿਲ ਆਪਣਾ ਨਵਾਂ ਗੀਤ ‘ਅੰਗਰੇਜ਼ੀ ਗਾਲਾਂ’ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਇਸ ਗੀਤ ‘ਚ ਪਹਿਲੀ ਵਾਰ ਗੁਰਲੇਜ਼ ਅਖ਼ਤਰ ਤੇ ਅਰਮਾਨ ਬੇਦਿਲ ਦੀ ਜੁਗਲਬੰਦੀ ਸੁਣਨ ਨੂੰ ਮਿਲ ਰਹੀ ਹੈ। ਅੰਗਰੇਜ਼ੀ ਗਾਲਾਂ ਗੀਤ ਨੂੰ ਦੋਵਾਂ ਨੇ ਬਹੁਤ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਜੋਬਨ ਚੀਮਾ ਨੇ ਲਿਖੇ ਹਨ। ਅੰਗਰੇਜ਼ੀ ਗੱਲਾਂ ਗੀਤ ਦਾ ਮਿਊਜ਼ਿਕ Music Empire ਵੱਲੋਂ ਦਿੱਤਾ ਗਿਆ ਹੈ।
ਹੋਰ ਵੇਖੋ:ਹਰਦੀਪ ਗਰੇਵਾਲ ਨੂੰ ਚੜ੍ਹਿਆ ਜੀਪਾਂ ਦਾ ਸ਼ੌਕ
ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ ਨੂੰ ਤੇਜ਼ੀ ਸੰਧੂ ਵੱਲੋਂ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਗੀਤ ਦੀ ਵੀਡੀਓ ‘ਚ ਅਰਮਾਨ ਬੇਦਿਲ ਗਾਉਣ ਤੋਂ ਇਲਾਵਾ ਅਦਾਕਾਰੀ ਵੀ ਖੁਦ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਮੁਟਿਆਰ ਦਾ ਰੋਲ ਮਾਡਲ ਅਦਾਕਾਰਾ ਐਂਜਲਾ ਕ੍ਰਿਸਲਿੰਜ਼ਕੀ ਵੱਲੋਂ ਨਿਭਾਇਆ ਗਿਆ ਹੈ। ਵੀਡੀਓ ‘ਚ ਵਿਆਹ ਵਾਲੇ ਮਾਹੌਲ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਮੁੰਡੇ ਦੇ ਪਿਓ ਦਾ ਰੋਲ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਤੇ ਅਦਾਕਾਰ ਸੁਰਿੰਦਰ ਸ਼ਿੰਦਾ ਨੇ ਨਿਭਾਇਆ ਹੈ। ਇਸ ਗੀਤ ‘ਚ ਮੁੰਡਾ ਆਪਣੇ ਪਰਿਵਾਰ ਦੀਆਂ ਤਾਰੀਫ਼ਾਂ ਕਰਦਾ ਹੈ ਤੇ ਕੁੜੀ ਆਪਣੇ ਘਰਦਿਆਂ ਦੀ, ਇਸ ਪਿਆਰੀ ਨੋਕ-ਝੋਕ ‘ਚ ਦੋਵਾਂ ਦਾ ਵਿਆਹ ਹੋ ਜਾਂਦਾ ਹੈ। ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਅਰਮਾਨ ਬੇਦਿਲ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਅਰਮਾਨ ਬੇਦਿਲ ਇਸ ਤੋਂ ਪਹਿਲਾਂ ਵੀ ਕਈ ਰੋਮਾਂਟਿਕ ਤੇ ਸੈਡ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕਾ ਹਨ ਜਿਵੇਂ ਜੱਟ ਜਾਨ ਵਾਰਦਾ, ਲਾਵਾਂ, ਵੂਫਰ, ਅਧੂਰਾ ਪਿਆਰ, ਚੁੰਨੀ, ਰੋਂਦਾ ਰੋਂਦਾ ਆਦਿ।