
Army soldiers give special tribute to Sonu Sood: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਸੋਨੂੰ ਸੂਦ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਆਪਣੇ ਸੋਸ਼ਲ ਵਰਕ ਲਈ ਜਾਣੇ ਜਾਂਦੇ ਹਨ। ਕੋਰੋਨਾ ਕਾਲ ਦੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸੋਨੂੰ ਸੂਦ ਨੂੰ ਹਰ ਪਾਸਿਓ ਸ਼ਲਾਘਾ ਮਿਲੀ। ਹਾਲ ਹੀ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੇ ਸੋਨੂੰ ਸੂਦ ਨੂੰ ਸਪੈਸ਼ਲ ਟ੍ਰਿਬਿਊਟ ਦਿੱਤਾ ਹੈ।

ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਜ਼ਿਆਦਾਤਰ ਲੋੜਵੰਦ ਲੋਕ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਕੋਲ ਪਹੁੰਚ ਕਰਦੇ ਹਨ।
ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਭਾਰਤੀ ਫੌਜ ਦੇ ਜਵਾਨਾਂ ਦੀਆਂ ਤਸਵੀਰਾਂ ਹਨ। ਸੋਨੂੰ ਸੂਦ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਫੌਜ ਦੇ ਕੁਝ ਜਵਾਨਾਂ ਨੇ ਬਰਫ 'ਤੇ 'ਰੀਅਲ ਹੀਰੋ ਸੋਨੂੰ ਸੂਦ' ਲਿਖਿਆ ਹੈ।

ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਸੋਨੂੰ ਸੂਦ ਨੇ ਲਿਖਿਆ- "ਹਿਮਾਲਿਆ 'ਚ ਕਿਸੇ ਥਾਂ 'ਤੇ , ਇਨ੍ਹਾਂ ਤਸਵੀਰਾਂ ਨੇ ਮੇਰਾ ਦਿਨ ਬਣਾ ਦਿੱਤਾ ਹੈ। ਮੇਰੇ ਫੌਜ਼ੀ ਵੀਰਾਂ ਨੂੰ ਧੰਨਵਾਦ❤️...। ਨਿਮਰਤਾ, ਮੇਰੀ ਪ੍ਰੇਰਨਾ, ਭਾਰਤੀ ਫੌਜ।🙏" ਦਰਅਸਲ, ਭਾਰਤੀ ਫੌਜ ਦੇ ਜਵਾਨਾਂ ਦੁਆਰਾ ਦਿੱਤੀ ਗਈ ਇਸ ਸਪੈਸ਼ਲ ਟ੍ਰਿਬਿਊਟ ਨੇ ਅਦਾਕਾਰ ਦੇ ਦਿਲ ਨੂੰ ਛੂਹ ਲਿਆ ਹੈ।

ਹੋਰ ਪੜ੍ਹੋ: ਜਾਣੋ ਕਿਉਂ ਮੁਆਫੀ ਮੰਗਣ ਤੋਂ ਬਾਅਦ ਵੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਅਮਿਤਾਭ ਬੱਚਨ
ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਫੌਜ ਦੇ ਜਵਾਨਾਂ ਦੇ ਦਿਲਾਂ 'ਚ ਸੋਨੂੰ ਸੂਦ ਲਈ ਖਾਸ ਥਾਂ ਹੈ। ਸਮਾਜਿਕ ਸੇਵਾ ਕਰਨ ਵਾਲੇ ਸੋਨੂੰ ਸੂਦ ਸਭ ਦੇ ਚਹੇਤੇ ਬਣਦੇ ਜਾ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਫੌਜ ਦੇ ਜਵਾਨਾਂ ਨੇ ਸੋਨੂੰ ਸੂਦ ਦਾ ਇਸ ਤਰ੍ਹਾਂ ਸਨਮਾਨ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਸੋਨੂੰ ਦੀ ਤਾਰੀਫ ਹੋ ਚੁੱਕੀ ਹੈ।
View this post on Instagram