‘ਗਦਰ’ ਫ਼ਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਕਦੇ ਵੀ ਹੋ ਸਕਦੀ ਹੈ ਗ੍ਰਿਫਤਾਰ

Written by  Rupinder Kaler   |  October 12th 2019 05:09 PM  |  Updated: October 12th 2019 05:09 PM

‘ਗਦਰ’ ਫ਼ਿਲਮ ਦੀ ਹੀਰੋਇਨ ਅਮੀਸ਼ਾ ਪਟੇਲ ਕਦੇ ਵੀ ਹੋ ਸਕਦੀ ਹੈ ਗ੍ਰਿਫਤਾਰ

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੂੰ ਪੁਲਿਸ ਕਿਸੇ ਵੇਲੇ ਹੀ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਉਹਨਾਂ ਦੇ ਖ਼ਿਲਾਫ਼ ਰਾਂਚੀ ਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਅਮੀਸ਼ਾ 'ਤੇ 2.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਫਿਲਮ ਨਿਰਮਾਤਾ ਅਜੇ ਕੁਮਾਰ ਨੇ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਫਿਲਮ ਬਣਾਉਣ ਦੇ ਨਾਂਅ 'ਤੇ 2.5 ਕਰੋੜ ਰੁਪਏ ਦੀ ਠੱਗੀ ਦਾ ਦੋਸ਼ ਲਗਾਇਆ ਸੀ, ਜਿਸ ਦੀ ਸੁਣਵਾਈ ਲੰਬੇ ਸਮੇਂ ਤੋਂ ਕੋਰਟ 'ਚ ਚੱਲ ਰਹੀ ਸੀ।

https://www.instagram.com/p/BzDl5asFRXX/

ਅਜੇ ਦਾ ਦੋਸ਼ ਸੀ ਕਿ ਫਿਲਮ 'ਚ ਕੰਮ ਕਰਨ ਦੇ ਏਵਜ਼ 'ਚ ਅਮੀਸ਼ਾ ਨੇ ਉਨ੍ਹਾਂ ਤੋਂ 2.5 ਕਰੋੜ ਰੁਪਏ ਲਏ ਸੀ। ਇਸ ਦੇ ਬਾਅਦ ਜਦੋਂ ਵੀ ਅਜੇ ਨੇ ਉਨ੍ਹਾਂ ਤੋਂ ਪੈਸੇ ਵਾਪਸ ਮੰਗੇ ਤਾਂ ਅਮੀਸ਼ਾ ਨੇ ਟਾਲ ਦਿੱਤਾ। ਇਸ ਦੇ ਬਾਅਦ ਅਮੀਸ਼ਾ ਨੇ ਉਨ੍ਹਾਂ ਨੂੰ ਤਿੰਨ ਕਰੋੜ ਰੁਪਏ ਦਾ ਇਕ ਚੈੱਕ ਦਿੱਤਾ।

https://www.instagram.com/p/BwZtR74gFoh/

ਅਜੇ ਨੇ ਜਦੋਂ ਉਹ ਚੈੱਕ ਬੈਂਕ ਲਗਾਇਆ ਤਾਂ ਉਹ ਬਾਊਂਸ ਹੋ ਗਿਆ।ਇਸ ਤੋਂ ਬਾਅਦ ਅਜੇ ਨੇ ਅਮੀਸ਼ਾ ਖ਼ਿਲਾਫ਼ ਰਾਂਚੀ ਦੀ ਅਦਾਲਤ 'ਚ ਕੇਸ ਦਰਜ ਕਰਵਾ ਦਿੱਤਾ। ਅਜੇ ਦਾ ਇਹ ਵੀ ਕਹਿਣਾ ਸੀ ਕਿ ਕੇਸ ਦਰਜ ਕਰਵਾਉਣ ਦੇ ਬਾਅਦ ਵੀ ਅਮੀਸ਼ਾ ਨਾਲ ਕਈ   ਵਾਰ ਸੰਪਰਕ ਕਰਨ ਦੀ   ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕੋਈ ਰਿਸਪਾਂਸ ਨਹੀਂ ਦਿਤਾ ।

https://www.instagram.com/p/BqLqgLkgEdB/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network