ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਪਾਕਿਸਤਾਨ ਦੇ ਮੰਤਰੀ ਨੂੰ ਉਸ ਦੇ ਮਜ਼ਾਕ ਦਾ ਕੁਝ ਇਸ ਤਰ੍ਹਾਂ ਦਿੱਤਾ ਜਵਾਬ

written by Rupinder Kaler | September 09, 2019 05:59pm

ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੇ ਟਵਿੱਟਰ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਸ਼ਦ ਨੇ ਪਾਕਿਸਤਾਨ ਦੇ ਉਹਨਾਂ ਫ਼ਿਲਮੀ ਸਿਤਾਰਿਆਂ ਨੂੰ ਜਵਾਬ ਦਿੱਤਾ ਹੈ, ਜਿਨ੍ਹਾਂ ਨੇ ਭਾਰਤ ਦੇ ਚੰਦਰਯਾਨ ਮਿਸ਼ਨ ਨੂੰ ਲੈ ਕੇ ਟਿੱਪਣੀ ਕੀਤੀ ਸੀ । ਇਸ ਵੀਡੀਓ ਨੂੰ ਦੇਖਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ 'ਤੇ ਜ਼ਬਰਦਸਤ ਕਮੈਂਟ ਕੀਤੇ ਅਤੇ ਮੀਮ ਸ਼ੇਅਰ ਕੀਤੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਆਪਣੇ ਟਵਿੱਟਰ 'ਤੇ ਕਈ ਤਰ੍ਹਾਂ ਦੀਆਂ ਵੀਡੀਓ ਅਪਲੋਡ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।

https://www.instagram.com/p/BuI3jblD0Z0/

ਉਨ੍ਹਾਂ ਪਾਕਿਸਤਾਨ ਦਾ ਮਜ਼ਾਕ ਉਡਾਉਂਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦਾ ਜ਼ਬਰਦਸਤ ਮਜ਼ਾਕ ਉਡਾਇਆ ਜਾ ਰਿਹਾ ਹੈ। ਅਰਸ਼ਦ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਕੁਝ ਲੋਕ ਸ਼ਾਇਦ ਪਾਕਿਸਤਾਨ ਦੇ ਹਨ ਅਤੇ ਅਕਾਸ਼ ਰਾਕੇਟ ਤੋਂ ਦਿਸਣ ਵਾਲੇ ਗੁਬਾਰੇ ਨੂੰ ਉਡਾਉਂਦੇ ਦੇਖੇ ਜਾ ਸਕਦੇ ਹਨ।

https://twitter.com/ArshadWarsi/status/1170938852812316672

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਰਸ਼ਦ ਨੇ ਲਿਖਿਆ, 'ਮੈਨੂੰ ਨਹੀਂ ਪਤਾ ਸੀ ਕਿ ਪਾਕਿਸਤਾਨ ਨੇ ਵੀ ਇਕ ਰਾਕੇਟ ਲਾਂਚ ਕੀਤਾ ਸੀ...' ਇਸ ਤੋਂ ਪਹਿਲਾਂ ਹਾਲ ਹੀ 'ਚ ਪਾਕਿਸਤਾਨ ਦੇ ਇਕ ਮੰਤਰੀ ਨੇ ਭਾਰਤ ਦੇ ਲੈਂਡਰ 'ਵਿਕਰਮ' ਦੇ ਫੇਲ੍ਹ ਹੋਣ ਦਾ ਮਜ਼ਾਕ ਉਡਾਇਆ ਸੀ। ਜਿਉਂ ਹੀ ਵੀਡੀਓ ਨੂੰ ਅਰਸ਼ਦ ਨੇ ਟਵਿੱਟਰ 'ਤੇ ਸ਼ੇਅਰ ਕੀਤਾ, ਇਹ ਬੜੀ ਤੇਜ਼ੀ ਨਾਲ ਵਾਇਰਲ ਹੋਇਆ ਅਤੇ ਭਾਰਤੀ ਪ੍ਰਸ਼ੰਸਕ ਆਪਣਾ ਹਾਸਾ ਨਾ ਰੋਕ ਸਕੇ ਅਤੇ ਉਨ੍ਹਾਂ ਇਸ 'ਤੇ ਜ਼ਬਰਦਸਤ ਕਮੈਂਟ ਕੀਤੇ ਹਨ।

You may also like