
Aryan Khan and Nora Fatehi Dating Rumours: ਬਾਲੀਵੁੱਡ 'ਚ ਆਏ ਦਿਨ ਕਿਸੇ ਨਾ ਕਿਸੇ ਦੇ ਬ੍ਰੇਕਅੱਪ ਅਤੇ ਪੈਚਅੱਪ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਅਕਸਰ ਦੇਖਿਆ ਗਿਆ ਹੈ ਕਿ ਸੈਲੀਬ੍ਰਿਟੀਜ਼ ਨੂੰ ਇਕੱਠੇ ਦੇਖਣ ਤੋਂ ਬਾਅਦ ਉਨ੍ਹਾਂ ਦੇ ਰਿਲੇਸ਼ਨਸ਼ਿਪ 'ਚ ਹੋਣ ਦੀਆਂ ਅਫਵਾਹਾਂ ਤੇਜ਼ ਹੋ ਜਾਂਦੀਆਂ ਹਨ। ਬੀ ਟਾਊਨ ਦੀ ਇਸ ਲਿਸਟ 'ਚ ਤਾਜ਼ਾ ਨਾਂ ਨੋਰਾ ਫ਼ਤੇਹੀ ਅਤੇ ਕਿੰਗ ਖ਼ਾਨ ਦੇ ਲਾਡਲੇ ਆਰੀਅਨ ਖ਼ਾਨ ਦਾ ਨਾਂਅ ਸਾਹਮਣੇ ਆ ਰਿਹਾ ਹੈ।

ਹਾਲ ਹੀ ਵਿੱਚ ਨੋਰਾ ਫ਼ਤੇਹੀ ਤੇ ਆਰੀਅਨ ਖ਼ਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਨੇ ਇੱਕ ਹੀ ਫੈਨ ਨਾਲ ਵੱਖ-ਵੱਖ ਤਸਵੀਰਾਂ ਕਲਿੱਕ ਕੀਤੀਆਂ ਹਨ, ਜਿਸ ਕਾਰਨ ਨੈਟੀਜ਼ਨਸ ਇਹ ਕਿਆਸ ਲਗਾ ਰਹੇ ਹਨ ਕਿ ਦੋਵੇਂ ਇਕੱਠੇ ਪਾਰਟੀ ਕਰ ਰਹੇ ਹਨ ਅਤੇ ਦੋਵਾਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਇਸ ਖ਼ਬਰ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਨਾਂ ਹੀ ਕਿਸੇ ਸੈਲੀਬ੍ਰਿਟੀ ਵੱਲੋਂ ਕੋਈ ਬਿਆਨ ਸਾਹਮਣੇ ਆਇਆ ਹੈ।

ਨੋਰਾ ਫ਼ਤੇਹੀ ਅਤੇ ਆਰੀਅਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਨੈਟੀਜ਼ਨ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ 'ਇੱਕ ਹੀ ਫੈਨ ਨਾਲ ਦੋਵਾਂ ਦੀ ਤਸਵੀਰ ਵਾਇਰਲ ਹੋਈ , ਇਸ ਦਾ ਮਤਲਬ ਇਹ ਨਹੀਂ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।'
ਜ਼ਿਆਦਾਤਰ ਲੋਕਾਂ ਨੇ ਦੋਵਾਂ ਦਾ ਬਚਾਅ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਨੂੰ ਕਿਸੇ ਵੀ ਤਸਵੀਰ 'ਚ ਇਕੱਠੇ ਨਹੀਂ ਦੇਖਿਆ ਗਿਆ ਹੈ, ਇਸ ਕਾਰਨ ਵੀ ਇਨ੍ਹਾਂ ਖਬਰਾਂ ਨੂੰ ਕੋਈ ਠੋਸ ਆਧਾਰ ਨਹੀਂ ਮੰਨਿਆ ਜਾ ਰਿਹਾ ਹੈ।

ਹੋਰ ਪੜ੍ਹੋ: ਸੋਨੂੰ ਸੂਦ ਨੂੰ ਰੇਲਵੇ ਵਿਭਾਗ ਤੋਂ ਮੰਗਣੀ ਪਈ ਮੁਆਫੀ, ਜਾਣੋ ਕਿਉਂ
ਅਜਿਹੇ 'ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਆਰੀਅਨ ਅਤੇ ਨੋਰਾ ਬਾਰੇ ਆ ਰਹੀਆਂ ਅਜਿਹੀਆਂ ਖਬਰਾਂ ਮਹਿਜ਼ ਅਫਵਾਹ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਨੋਰਾ ਫ਼ਤੇਹੀ ਜਲਦ ਹੀ ਫ਼ਿਲਮ '100 ਪਰਸੈਂਟ' 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਆਰੀਅਨ ਖ਼ਾਨ ਇੱਕ ਪ੍ਰੋਜੈਕਟ ਨਾਲ ਬਤੌਰ ਨਿਰਦੇਸ਼ਕ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਵਾਲੇ ਹਨ।