ਸੋਨੂੰ ਸੂਦ ਨੂੰ ਰੇਲਵੇ ਵਿਭਾਗ ਤੋਂ ਮੰਗਣੀ ਪਈ ਮੁਆਫੀ, ਜਾਣੋ ਕਿਉਂ

written by Pushp Raj | January 05, 2023 02:56pm

Sonu Sood apologize to Railway Department: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੋਨੂੰ ਸੂਦ ਹਰ ਸੰਭਵ ਤਰੀਕੇ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ, ਪਰ ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਇੱਕ ਅਜਿਹੀ ਗ਼ਲਤੀ ਕੀਤੀ ਸੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ। ਆਓ ਜਾਣਦੇ ਹਾਂ ਕਿ ਆਖਿਰ ਸੋਨੂੰ ਨੂੰ ਮੁਆਫੀ ਕਿਉਂ ਮੰਗਣੀ ਪਈ।

sonu sood viral video image source: twitter

ਦਰਅਸਲ ਬੀਤੇ ਦਿਨੀਂ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਦੇ ਵਿੱਚ ਸੋਨੂੰ ਸੂਦ ਟਰੇਨ 'ਚ ਸਫਰ ਕਰਦੇ ਹੋਏ ਨਜ਼ਰ ਆਏ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਰੇਲਵੇ ਵਿਭਾਗ ਨੇ ਸੋਨੂੰ ਸੂਦ ਨੂੰ ਟਵੀਟ ਕਰਦੇ ਹੋਏ ਫਟਕਾਰ ਲਗਾਈ ਸੀ।

ਉੱਤਰੀ ਰੇਲਵੇ ਨੇ ਸੋਨੂੰ ਸੂਦ ਨੂੰ ਟਰੇਨ ਦੀਆਂ ਪੌੜੀਆਂ 'ਚ ਬੈਠ ਕੇ ਸਫ਼ਰ ਕਰਨ 'ਤੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਇਹ ਖਤਰਨਾਕ ਕੰਮ ਹੈ। ਉਨ੍ਹਾਂ ਨੂੰ ਨੌਜਵਾਨਾਂ ਲਈ ਰੋਲ ਮਾਡਲ ਦੱਸਦੇ ਹੋਏ ਉੱਤਰੀ ਰੇਲਵੇ ਨੇ ਟਵੀਟ ਕੀਤਾ, "ਪਿਆਰੇ, @SonuSood, ਤੁਸੀਂ ਦੇਸ਼ ਅਤੇ ਦੁਨੀਆ ਦੇ ਲੱਖਾਂ ਲੋਕਾਂ ਲਈ ਇੱਕ ਰੋਲ ਮਾਡਲ ਹੋ। ਰੇਲਗੱਡੀ ਦੀਆਂ ਪੌੜੀਆਂ 'ਤੇ ਸਫ਼ਰ ਕਰਨਾ ਖ਼ਤਰਨਾਕ ਹੈ ਅਤੇ ਇਸ ਤਰ੍ਹਾਂ ਦੇ ਵੀਡੀਓ ਤੁਹਾਡੇ ਪ੍ਰਸ਼ੰਸਕਾਂ ਨੂੰ ਗਲਤ ਸੰਦੇਸ਼ ਦੇ ਸਕਦੇ ਹਨ। ਕਿਰਪਾ ਕਰਕੇ ਅਜਿਹਾ ਨਾ ਕਰੋ। ਇੱਕ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਦਾ ਆਨੰਦ ਮਾਣੋ।'

image source: instagram

ਹੁਣ ਅਦਾਕਾਰ ਸੋਨੂੰ ਸੂਦ ਨੇ ਰੇਲਵੇ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਇੱਕ ਟਵੀਟ ਕੀਤਾ ਹੈ ਤੇ ਰੇਲਵੇ ਵਿਭਾਗ ਤੋਂ ਮੁਆਫੀ ਮੰਗੀ ਹੈ। ਸੋਨੂੰ ਸੂਦ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, " ਮੁਆਫੀ ਮੰਗਦਾ ਹਾਂ 🙏 ਮੈਂ ਬਸ ਇੰਝ ਹੀ ਬੈਠ ਗਿਆ ਸੀ, ਇਹ ਵੇਖਣ ਲਈ ਕਿ ਉਹ ਲੱਖਾਂ ਗਰੀਬ ਲੋਕ ਕਿਹੋ ਜਿਹਾ ਮਹਿਸੂਸ ਕਰਦੇ ਹੋਣਗੇ ਜਿਨ੍ਹਾਂ ਦੀ ਜ਼ਿੰਦਗੀ ਅਜੇ ਵੀ ਟਰੇਨ ਦੇ ਦਰਵਾਜ਼ਿਆਂ 'ਤੇ ਗੁਜ਼ਰਦੀ ਹੈ। ਇਹ ਸੰਦੇਸ਼ ਦੇਣ ਲਈ ਤੇ ਦੇਸ਼ ਦੀ ਰੇਲਵੇ ਵਿਵਸਥਾ ਨੂੰ ਬਿਹਤਰ ਕਰਨ ਲਈ ਤੁਹਾਡਾ ਧੰਨਵਾਦ ❤️🙏 । "

image source: instagram

ਹੋਰ ਪੜ੍ਹੋ: ਭਾਜਪਾ ਨੇਤਾ ਦੀ ਸ਼ਿਕਾਇਤ ਮਗਰੋਂ ਉਰਫੀ ਜਾਵੇਦ ਨੇ ਸ਼ੇਅਰ ਕੀਤੀ ਪੋਸਟ, ਕਿਹਾ- ਇਹ ਮੈਨੂੰ ਮਜ਼ਬੂਰ ਕਰ ਦੇਣਗੇ

ਦੱਸ ਦਈਏ ਕਿ ਸੋਨੂੰ ਸੂਦ ਦੇ ਇਸ ਟਵੀਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਟਵੀਟ ਨੂੰ ਲੱਖਾਂ ਲੋਕ ਪੜ੍ਹ ਚੁੱਕੇ ਹਨ ਤੇ ਪਸੰਦ ਕਰ ਰਹੇ ਹਨ। ਹਲਾਂਕਿ ਕੁਝ ਯੂਜ਼ਰਸ ਰੇਲਵੇ ਵਿਭਾਗ ਦੀ ਸ਼ਿਕਾਇਤਾਂ ਕਰਦੇ ਹੋਏ ਵੀ ਨਜ਼ਰ ਆਏ।

You may also like