ਭਾਜਪਾ ਨੇਤਾ ਦੀ ਸ਼ਿਕਾਇਤ ਮਗਰੋਂ ਉਰਫੀ ਜਾਵੇਦ ਨੇ ਸ਼ੇਅਰ ਕੀਤੀ ਪੋਸਟ, ਕਿਹਾ- ਇਹ ਮੈਨੂੰ ਮਜ਼ਬੂਰ ਕਰ ਦੇਣਗੇ

Written by  Pushp Raj   |  January 05th 2023 01:03 PM  |  Updated: January 05th 2023 01:27 PM

ਭਾਜਪਾ ਨੇਤਾ ਦੀ ਸ਼ਿਕਾਇਤ ਮਗਰੋਂ ਉਰਫੀ ਜਾਵੇਦ ਨੇ ਸ਼ੇਅਰ ਕੀਤੀ ਪੋਸਟ, ਕਿਹਾ- ਇਹ ਮੈਨੂੰ ਮਜ਼ਬੂਰ ਕਰ ਦੇਣਗੇ

Urfi Javed New post after FIR: ਇੰਸਟਾਗ੍ਰਾਮ ਸਨਸੈਸ਼ਨ ਤੇ ਅਦਾਕਾਰਾ ਉਰਫੀ ਜਾਵੇਦ ਆਪਣੇ ਡਰੈਸਿੰਗ ਸੈਂਸ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਰਫੀ ਉੱਤੇ ਇੱਕ ਮਹਿਲਾ ਭਾਜਪਾ ਨੇਤਾ ਨੇ ਐਫਆਈਆਰ ਦਰਜ ਕਰਵਾਈ ਹੈ। ਜਿਸ ਦੇ ਚੱਲਦੇ ਉਰਫੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

image source: instagram

ਦਰਅਸਲ ਮਹਾਰਾਸ਼ਟਰ ਦੀ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਚਿੱਤਰਾ ਵਾਘ ਨੇ ਉਰਫੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ, ਜਿਸ 'ਚ ਉਨ੍ਹਾਂ ਨੇ ਉਰਫੀ ਦੀ ਡਰੈਸਿੰਗ ਬਾਰੇ ਬੋਲਦੇ ਹੋਏ ਮਹਾਰਾਸ਼ਟਰ ਪੁਲਿਸ ਕੋਲੋਂ ਅਦਾਕਾਰਾ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਕਾਨੂੰਨੀ ਕਾਰਵਾਈ ਤੋਂ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਵਾਬ ਦਿੱਤਾ। ਪਰ ਹੁਣ ਲੱਗਦਾ ਹੈ ਕਿ ਉਰਫੀ ਆਪਣੇ ਆਪ ਨੂੰ ਲੈ ਕੇ ਚਿੰਤਤ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਅਜਿਹੀ ਪੋਸਟ ਪਾਈ ਹੈ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਹੈ।

ਭਾਜਪਾ 'ਚ ਸ਼ਾਮਿਲ ਹੋਣ ਬਾਰੇ ਉਰਫੀ ਦਾ ਬਿਆਨ

ਉਰਫੀ ਦੀ ਇਹ ਪੋਸਟ ਉਸ ਨੂੰ ਹੋਰ ਮੁਸੀਬਤ ਵਿੱਚ ਪਾ ਸਕਦੀ ਹੈ। ਇਹ ਸਭ ਜਾਣਨ ਦੇ ਬਾਵਜੂਦ ਵੀ ਉਹ ਆਪਣੀ ਗੱਲ ਬਿਨਾਂ ਸੋਚੇ ਸਮਝੇ ਪੇਸ਼ ਕਰਦੀ ਹੋਈ ਨਜ਼ਰ ਆਈ। ਅਸਲ ਵਿੱਚ ਉਰਫੀ ਜਾਵੇਦ ਨੇ ਦੋ ਇੰਸਟਾ ਸਟੋਰੀਜ਼ ਸਾਂਝੀਆਂ ਕੀਤੀਆਂ ਹਨ। ਜਿਸ 'ਚ ਪਹਿਲੀ ਸਟੋਰੀ 'ਚ ਉਰਫੀ ਨੇ ਚਿੱਤਰਾ ਵਾਘ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਇਹ ਉਹੀ ਔਰਤ ਹੈ ਜੋ NCP 'ਚ ਸੰਜੇ ਰਾਉਤ ਦੀ ਗ੍ਰਿਫ਼ਤਾਰੀ 'ਤੇ ਰੌਲਾ ਪਾ ਰਹੀ ਸੀ। ਫਿਰ ਉਸ ਦਾ ਪਤੀ ਰਿਸ਼ਵਤ ਲੈਂਦਿਆਂ ਫੜਿਆ ਗਿਆ। ਆਪਣੇ ਪਤੀ ਨੂੰ ਬਚਾਉਣ ਲਈ ਉਹ ਭਾਜਪਾ 'ਚ ਸ਼ਾਮਿਲ ਹੋ ਗਈ ਅਤੇ ਉਸ ਤੋਂ ਬਾਅਦ ਚਿੱਤਰਾ ਅਤੇ ਸੰਜੇ ਚੰਗੇ ਦੋਸਤ ਬਣ ਗਏ। ਮੈਂ ਵੀ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੀ ਹਾਂ। ਫਿਰ ਅਸੀਂ ਵੀ ਚੰਗੇ ਦੋਸਤ ਬਣ ਜਾਵਾਂਗੇ।

image source: instagram

ਉਰਫੀ ਨੇ ਕੀਤੀ ਖ਼ੁਦਕੁਸ਼ੀ ਦੀ ਗੱਲ

ਆਪਣੀ ਦੂਜੀ ਇੰਸਟਾ ਸਟੋਰੀ 'ਚ ਉਰਫੀ ਨੇ ਲਿਖਿਆ, "ਮੈਂ ਜਾਣਦੀ ਹਾਂ ਕਿ ਸਿਆਸਤਦਾਨਾਂ ਦੇ ਖਿਲਾਫ ਅਜਿਹੀਆਂ ਗੱਲਾਂ ਨੂੰ ਅਪਲੋਡ ਕਰਨਾ ਖ਼ਤਰਨਾਕ ਹੈ ਪਰ ਫਿਰ ਇਹ ਲੋਕ ਮੈਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰ ਰਹੇ ਹਨ। ਜਾਂ ਤਾਂ ਮੈਂ ਆਪਣੇ ਆਪ ਨੂੰ ਮਾਰ ਲਵਾਂਗੀ ਅਤੇ ਇਹ ਲੋਕ ਮੈਨੂੰ ਮਾਰ ਦੇਣਗੇ,ਪਰ ਮੁੜ, ਮੈਂ ਇਹ ਸ਼ੁਰੂ ਨਹੀਂ ਕੀਤਾ।ਮੈਂ ਕਦੇ ਕਿਸੇ ਨਾਲ ਗ਼ਲਤ ਕੰਮ ਨਹੀਂ ਕੀਤਾ। ਇਹ ਲੋਕ ਬਿਨਾਂ ਕਿਸੇ ਕਾਰਨ ਮੇਰੇ ਕੋਲ ਆ ਰਹੇ ਹਨ।"

image source: instagram

ਹੋਰ ਪੜ੍ਹੋ: ਦੀਪਿਕਾ ਪਾਦੂਕੋਣ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਚਿੱਤਰਾ ਵਾਘ ਨੇ ਮੁੰਬਈ ਪੁਲਿਸ 'ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਉਰਫੀ ਸੜਕਾਂ 'ਤੇ ਜਨਤਕ ਤੌਰ 'ਤੇ ਸੜਕਾਂ ਉੱਤੇ ਅਸ਼ਲੀਲ ਕੱਪੜਿਆਂ 'ਚ ਨਜ਼ਰ ਆਉਂਦੀ ਹੈ। ਕੀ ਮੁੰਬਈ ਪੁਲਿਸ ਕੋਲ ਕੋਈ ਆਈਪੀਸੀ ਜਾਂ ਸੀਆਰਪੀਸੀ ਧਾਰਾ ਨਹੀਂ ਹੈ? ਜਵਾਬ ਵਿੱਚ ਉਰਫੀ ਨੇ ਕਿਹਾ ਕਿ ਉਹ ਜੇਲ੍ਹ ਜਾਣ ਲਈ ਤਿਆਰ ਹੈ। ਜੇਕਰ ਚਿੱਤਰਾ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਦਾ ਖੁਲਾਸਾ ਕਰਦੀ ਹੈ। ਦੁਨੀਆ ਨੂੰ ਦੱਸੋ ਕਿ ਇੱਕ ਨੇਤਾ ਕਿੰਨਾ ਅਤੇ ਕਿੱਥੋਂ ਕਮਾਉਂਦਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network