ਛੋਟੀ ਉਮਰ ਵਿੱਚ ਵੱਡਾ ਨਾਂਅ ਬਣਾਇਆ ਦਿਲਜਾਨ ਨੇ, ਦਿਲਜਾਨ ਦਾ ਗਾਣਾ ਸੁਣ ਕੇ ਆਸ਼ਾ ਭੋਂਸਲੇ ਹੋ ਗਈ ਸੀ ਭਾਵੁਕ

Written by  Rupinder Kaler   |  March 30th 2021 05:43 PM  |  Updated: March 30th 2021 05:43 PM

ਛੋਟੀ ਉਮਰ ਵਿੱਚ ਵੱਡਾ ਨਾਂਅ ਬਣਾਇਆ ਦਿਲਜਾਨ ਨੇ, ਦਿਲਜਾਨ ਦਾ ਗਾਣਾ ਸੁਣ ਕੇ ਆਸ਼ਾ ਭੋਂਸਲੇ ਹੋ ਗਈ ਸੀ ਭਾਵੁਕ

33 ਸਾਲਾ ਦਿਲਜਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ । ਛੋਟੀ ਉਮਰ ਵਿੱਚ ਹੀ ਉਸ ਨੇ ਸੰਗੀਤ ਦੀ ਦੁਨੀਆਂ ਵਿੱਚ ਵੱਡਾ ਨਾਂਅ ਬਣਾਇਆ ਸੀ । ਦਿਲਜਾਨ ਨੂੰ ਸੰਗੀਤ ਦਾ ਬਚਪਨ ਤੋਂ ਹੀ ਸ਼ੌਂਕ ਸੀ । ਉਨ੍ਹਾਂ ਨੂੰ ਗੁੜਤੀ ਸੂਫ਼ੀ ਸੰਗੀਤ ਦੀ ਮਿਲੀ ਸੀ ਅਤੇ 2006-07 ਵਿਚ ਉਹ ਰਿਐਲਟੀ ਸ਼ੌਅ ਅਵਾਜ਼ ਪੰਜਾਬ ਦੇ ਰਨਰਅੱਪ ਵੀ ਸਨ।

diljaan

ਹੋਰ ਪੜ੍ਹੋ :

ਅਫਸਾਨਾ ਖ਼ਾਨ ਨੇ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

inside image of jaswinder brar emotional post about diljaan's death

ਉਨ੍ਹਾਂ ਦਾ ਸਬੰਧ ਪਟਿਆਲਾ ਸੰਗੀਤ ਘਰਾਣੇ ਨਾਲ ਸੀ। ਦਿਲਜਾਨ ਆਪਣੇ ਪਿਤਾ ਦੇ ਉਸਤਾਦ ਪੂਰਨ ਸ਼ਾਹਕੋਟੀ ਤੋਂ ਸੰਗੀਤ ਦੇ ਗੁਰ ਸਿੱਖੇ ਸਨ । ਇੱਕ ਰਿਆਲਟੀ ਸ਼ੋਅ ਵਿਚ ਜਦੋਂ ਉਹਨਾਂ ਨੇ ਸੋਹਣੀ ਮਹਿਵਾਲ ਦਾ ਕਿੱਸਾ ਗਾਇਆ ਸੀ ਤਾਂ ਆਸ਼ਾ ਭੋਸਲੇ ਰੋ ਪਏ ਸਨ।

diljaan

ਦਿਲਜਾਨ ਨੇ ਦੱਸਿਆ ਸੀ ਕਿ ਉਸ ਦਿਨ ਮੇਰਾ ਗਾਉਣਾ ਸਫ਼ਲ ਹੋ ਗਿਆ ਸੀ। ਆਸ਼ਾ ਭੋਸਲੇ ਨੇ ਕਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਆਵਾਜ਼ ਪਹਿਲੀ ਵਾਰ ਸੁਣੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network