90 ਦੇ ਦਹਾਕੇ ਵਾਲੀ ‘ਆਸ਼ਕੀ’ ਫ਼ਿਲਮ ਦੀ ਹੀਰੋਇਨ ਦੀ ਹੋ ਰਹੀ ਹੈ ਜ਼ਬਰਦਸਤ ਵਾਪਸੀ, ਕਈ ਸਾਲਾਂ ਤੋਂ ਸੀ ਗਾਇਬ …!

Written by  Rupinder Kaler   |  July 24th 2020 04:09 PM  |  Updated: July 24th 2020 04:09 PM

90 ਦੇ ਦਹਾਕੇ ਵਾਲੀ ‘ਆਸ਼ਕੀ’ ਫ਼ਿਲਮ ਦੀ ਹੀਰੋਇਨ ਦੀ ਹੋ ਰਹੀ ਹੈ ਜ਼ਬਰਦਸਤ ਵਾਪਸੀ, ਕਈ ਸਾਲਾਂ ਤੋਂ ਸੀ ਗਾਇਬ …!

ਕੀ ਤੁਹਾਨੂੰ ਆਸ਼ਕੀ ਫ਼ਿਲਮ ਦੀ ਅਨੂੰ ਅਗਰਵਾਲ ਯਾਦ ਹੈ । ਜਿਸ ਦੀ ਪਹਿਲੀ ਫ਼ਿਲਮ ਨੇ ਹੀ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਦਿੱਲੀ ਦੀ ਗੋਲਡ ਮੈਡਲਿਸਟ ਅਨੂੰ ਅਗਰਵਾਲ ਮਾਡਲਿੰਗ ਕਰਦੀ ਸੀ । 1988 ਵਿੱਚ ਉਸ ਨੇ ਇੱਕ ਸੀਰੀਅਲ ਵਿੱਚ ਕੰਮ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਲਾਟਰੀ ਲੱਗ ਗਈ ਸੀ ਕਿਉਂਕਿ ਮਹੇਸ਼ ਭੱਟ ਨੇ ਉਸ ਨੂੰ ‘ਆਸ਼ਕੀ’ ਫ਼ਿਲਮ ’ਚ ਬਤੌਰ ਹੀਰੋਇਨ ਲਾਂਚ ਕੀਤਾ ਸੀ ।ਇਸ ਫ਼ਿਲਮ ਵਿੱਚ ਉਸ ਦੇ ਨਾਲ ਰਾਹੁਲ ਰਾਏ ਸਨ ।

ਫ਼ਿਲਮ ਦੇ ਗਾਣੇ ਖੂਬ ਚੱਲੇ ਸਨ ਇਸ ਦੇ ਨਾਲ ਹੀ ਅਨੂੰ ਦੀ ਕਿਸਮਤ ਵੀ ਚੱਲ ਨਿਕਲੀ । ਕੁਝ ਫਿਲਮਾਂ ਕਰਨ ਤੋਂ ਬਾਅਦ ਅਨੂੰ ਅਚਾਨਕ ਗਾਇਬ ਹੋ ਗਈ । ਅਨੂੰ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ । ਇਸ ਹਾਦਸੇ ਤੋਂ ਬਾਅਦ ਉਸ ਦੀ ਯਾਦਦਾਸ਼ਤ ਚਲੀ ਗਈ ਸੀ । ਪਰ ਯੋਗ ਦੇ ਸਹਾਰੇ ਉਹ ਠੀਕ ਹੋ ਗਈ । ਅੱਜ ਕੱਲ੍ਹ ਉਹ ਯੋਗ ਸਿਖਾਉਂਦੀ ਹੈ ।

https://www.instagram.com/p/CCacW59pPbV/

 

ਹੁਣ ਖ਼ਬਰਾਂ ਹਨ ਕਿ ਅਨੂੰ ਬਹੁਤ ਛੇਤੀ ਵਾਪਸੀ ਕਰਨ ਜਾ ਰਹੀ ਹੈ, ਕਿਉਂਕਿ ਉਸ ਦੀ ਜ਼ਿੰਦਗੀ ਤੇ ਵੈੱਬ ਸੀਰੀਜ਼ ਬਣਨ ਜਾ ਰਹੀ ਹੈ । ਜਿਸ ਵਿੱਚ ਉਹ ਵੀ ਕੰਮ ਕਰੇਗੀ, ਯੰਗ ਕੁੜੀ ਦਾ ਰੋਲ ਨਵੀਂ ਕੁੜੀ ਨਿਭਾ ਰਹੀ ਹੈ । ਅਨੂੰ ਦਾ ਕਹਿਣਾ ਹੈ ਕਿ ਬਾਲੀਵੁੱਡ ਨੇ ਕਦੇ ਵੀ ਉਸ ਦੇ ਕੰਮ ਦੀ ਤਾਰੀਫ ਨਹੀਂ ਕੀਤੀ, ਉਹਨਾਂ ਨੇ ਉਸ ਨੂੰ ਇਹ ਅਹਿਸਾਸ ਦਵਾ ਦਿੱਤਾ ਹੈ ਕਿ ਉਹ ਬਾਹਰ ਦੀ ਹੈ ।

https://www.instagram.com/p/CCxmWjnJVp6/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network