ਕਈ ਗੀਤਾਂ ਲਈ ਕੰਮ ਕਰਨ ਵਾਲੇ ਅਸ਼ਵਨੀ ਥਾਪਰ ਦਾ ਦਿਹਾਂਤ, ਹਰਜੀਤ ਹਰਮਨ ਨੇ ਜਤਾਇਆ ਦੁੱਖ

written by Shaminder | December 15, 2020

ਪੰਜਾਬੀ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਡੀਓਪੀ ਅਸ਼ਵਨੀ ਥਾਪਰ ਦਾ ਦਿਹਾਂਤ ਹੋ ਗਿਆ ਹੈ । ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ  ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਅਸ਼ਵਨੀ ਥਾਪਰ ਦੀ ਮੌਤ ‘ਤੇ ਦੁੱਖ ਜਤਾਇਆ ਹੈ । Ashwani ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ਕਿ ‘ਸਾਡਾ ਵੀਰ ਅਸ਼ਵਨੀ ਥਾਪਰ ਇਸ ਸੰਸਾਰ ‘ਚ ਨਹੀਂ ਰਿਹਾ ।ਮੈਂ ਕਈ ਗੀਤ ਉਨ੍ਹਾਂ ਦੇ ਨਾਲ ਕੀਤੇ ।ਖਬਰ ਸੁਣ ਕੇ ਬੜਾ ਦੁੱਖ ਲੱਗਿਆ…। ਪ੍ਰਮਾਤਮਾ ਵੀਰ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ’। ਹਰਜੀਤ ਹਰਮਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪੰਜਾਬੀ ਸਿਤਾਰੇ ਵੀ ਦੁੱਖ ਜਤਾ ਰਹੇ ਹਨ । ਹੋਰ ਵੇਖੋ : ਕਿਸਾਨਾਂ ਦੇ ਦਿੱਲੀ ਮਾਰਚ ਦੀ ਕਾਮਯਾਬੀ ਲਈ ਹਰਜੀਤ ਹਰਮਨ ਨੇ ਕੀਤੀ ਅਰਦਾਸ Ashwani ਅਸ਼ਵਨੀ ਥਾਪਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਕੰਮ ਕੀਤਾ ashwani ਜਿਸ ‘ਚ ਬਦਨਾਮ ਇਸ਼ਕ, ਪੰਮਾ ਜੱਟ, ਰੜਕਾਂ ‘ਤੇ ਮੜਕਾਂ ਸਣੇ ਕਈ ਗੀਤ ਸ਼ਾਮਿਲ ਹਨ । ਉਨ੍ਹਾਂ ਦਾ ਦਿਹਾਂਤ ਕਿਸ ਤਰ੍ਹਾਂ ਹੋਇਆ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ।

 
View this post on Instagram
 

A post shared by Harjit Harman (@harjitharman)

0 Comments
0

You may also like