ਕੋਰੋਨਾ ਮਹਾਮਾਰੀ ਵਿੱਚ ਇਹ ਕੰਮ ਕਰਕੇ ਲੋਕਾਂ ਲਈ ਮਿਸਾਲ ਬਣਿਆ ਦਿੱਲੀ ਪੁਲਿਸ ਦਾ ਏ.ਐੱਸ.ਆਈ

written by Rupinder Kaler | May 06, 2021 06:08pm

ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਇਸ ਦੇ ਨਾਲ ਹੀ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ । ਅਜਿਹੇ ਹਲਾਤਾਂ ਵਿੱਚ ਜਿੱਥੇ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹੋ ਰਹੇ ਹਨ ਉੱਥੇ ਕੁਝ ਲੋਕ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਰਹੇ ਹਨ । ਇਸ ਸਭ ਦੇ ਚਲਦੇ ਦਿੱਲੀ ਪੁਲਿਸ ਦਾ ਏਐੱਸਆਈ ਆਪਣੇ ਕੰਮ ਕਰਕੇ ਸੁਰਖੀਆਂ ਵਿੱਚ ਹੈ ।

ਹੋਰ ਪੜ੍ਹੋ :

Pic Courtesy: twitter

ਇਸ ਵੀਡੀਓ ਨੂੰ ਆਈਪੀਐੱਸ ਅੰਕਿਤਾ ਸ਼ਰਮਾ ਨੇ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਤਾਰੀਫ ਕੀਤੀ ਹੈ । ਰਾਕੇਸ਼ ਕੁਮਾਰ ਨਾਂਅ ਦਾ ਏਐੱਸਆਈ ਲੋਧੀ ਰੋਡ ਦੇ ਸ਼ਮਸ਼ਾਨ ਘਾਟ ਤੇ ਡਿਊਟੀ ਦੇ ਰਿਹਾ ਹੈ ।

Pic Courtesy: twitter

ਰਾਕੇਸ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ । ਰਾਕੇਸ਼ ਹੁਣ ਤੱਕ 1100 ਲਾਸ਼ਾਂ ਦਾ ਸਸਕਾਰ ਕਰ ਚੁੱਕਾ ਹੈ । ਇਸ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ ਰਾਕੇਸ਼ ਨੇ ਇਸ ਲਈ ਆਪਣੀ ਬੇਟੀ ਦਾ ਵਿਆਹ ਵੀ ਟਾਲ ਦਿੱਤਾ ਹੈ ।

You may also like