ਬਾਲੀਵੁੱਡ ਅਦਾਕਾਰ ਆਸਿਫ਼ ਬਸਰਾ ਨੇ ਧਰਮਸ਼ਾਲਾ ਵਿਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

written by Rupinder Kaler | November 12, 2020

ਸਾਲ 2020 ਬਾਲੀਵੁੱਡ ਲਈ ਬਹੁਤ ਹੀ ਮਾੜਾ ਰਿਹਾ ਹੈ ਕਿਊਂਕਿ ਹੁਣ ਤੱਕ ਕਈ ਬਾਲੀਵੁੱਡ ਅਦਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਹਰ ਦਿਨ ਕਿਸੇ ਨਾ ਕਿਸੇ ਅਦਾਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ । ਇਸ ਸਭ ਦੇ ਚਲਦੇ ਹੁਣ ਬਾਲੀਵੁੱਡ ਅਦਾਕਾਰ ਆਸਿਫ਼ ਬਸਰਾ ਨੇ ਧਰਮਸ਼ਾਲਾ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਹੈ।

asif-basra-suicide

ਹੋਰ ਪੜ੍ਹੋ :

asif-basra-suicide

ਉਹਨਾਂ ਨੇ ਵੀਰਵਾਰ ਨੂੰ ਧਰਮਸ਼ਾਲਾ ਵਿਚ ਇਕ ਕੈਫ਼ੇ ਦੇ ਨੇੜੇ ਖੁਦਕੁਸ਼ੀ ਕੀਤੀ। ਅਭਿਨੇਤਾ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਾਂਗੜਾ ਦੇ ਐਸਪੀ ਵਿਮੁਕਤ ਰੰਜਨ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ।

asif-basra-suicide

ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਪਿਛਲੇ 5 ਸਾਲਾਂ ਤੋਂ ਮੈਕਲੋਡਗੰਜ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸੀ। ਉਧਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਪੱਖਾਂ ਤੇ ਜਾਂਚ ਕਰ ਰਹੀ ਹੈ ।

0 Comments
0

You may also like