ਇਸ ਮੁੰਡੇ ਨਾਲ ਹਿਮਾਂਸ਼ੀ ਖੁਰਾਣਾ ਦੀ ਗੂੜੀ ਹੁੰਦੀ ਜਾ ਰਹੀ ਹੈ ਦੋਸਤੀ, ਵੀਡੀਓ ’ਚ ਮੁੰਡੇ ਨੇ ਹਿਮਾਂਸ਼ੀ ਨੂੰ ਕਹੀ ਇਹ ਗੱਲ

Written by  Rupinder Kaler   |  November 27th 2019 01:05 PM  |  Updated: November 27th 2019 01:05 PM

ਇਸ ਮੁੰਡੇ ਨਾਲ ਹਿਮਾਂਸ਼ੀ ਖੁਰਾਣਾ ਦੀ ਗੂੜੀ ਹੁੰਦੀ ਜਾ ਰਹੀ ਹੈ ਦੋਸਤੀ, ਵੀਡੀਓ ’ਚ ਮੁੰਡੇ ਨੇ ਹਿਮਾਂਸ਼ੀ ਨੂੰ ਕਹੀ ਇਹ ਗੱਲ

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਜਿੱਥੇ ਸ਼ਹਿਨਾਜ਼ ਗਿੱਲ ਨਾਲ ਦੁਬਾਰਾ ਹੋਏ ਝਗੜੇ ਕਰਕੇ ਸੁਰਖੀਆਂ ਵਿੱਚ ਹੈ, ਉੱਥੇ ਉਹ ਆਸਿਮ ਰਿਆਜ਼ ਨਾਲ ਹੋਈ ਦੋਸ਼ਤੀ ਕਰਕੇ ਵੀ ਕਾਫੀ ਚਰਚਾ ਵਿੱਚ ਹੈ । ਹਿਮਾਂਸ਼ੀ ਨੇ ਜਦੋਂ ਇੱਕ ਰਿਆਲਟੀ ਸ਼ੋਅ 'ਚ ਵਾਈਲਡ ਕਾਰਡ ਨਾਲ ਐਂਟਰੀ ਮਾਰੀ ਸੀ, ਉਦੋਂ ਉਹ ਆਸਿਮ ਨਾਲ ਬਿਲਕੁਲ ਗੱਲ ਨਹੀਂ ਕਰਦੀ ਸੀ। ਪਰ ਕੁਝ ਦਿਨਾਂ ਤੋਂ ਦੋਵੇਂ ਇੱਕ ਦੂਜੇ ਦੇ ਨੇੜੇ ਹੁੰਦੇ ਜਾ ਰਹੇ ਹਨ ।

https://www.instagram.com/p/B5VsG1oggNC/

ਸਿਧਾਰਥ ਤੇ ਆਸਿਮ ਵਿਚਕਾਰ ਹੋਏ ਘਮਸਾਨ ਝਗੜੇ ਤੋਂ ਬਾਅਦ ਹਿਮਾਂਸ਼ੀ ਤੇ ਆਸਿਮ ਥੋੜ੍ਹਾ ਕਰੀਬ ਆ ਗਏ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਤੇ ਸਿਧਾਰਤ ਝਗੜੇ ਦਾ ਪੂਰਾ ਠੀਕਰਾ ਹਿਮਾਂਸ਼ੀ ਦੇ ਸਿਰ ਤੇ ਭੱਜਿਆ ਸੀ। ਇਹਨਾਂ ਦੋਸ਼ਾਂ ਤੋਂ ਬਾਅਦ ਹਿਮਾਂਸ਼ੀ ਡਿਸਟਰਬ ਹੋ ਗਈ।

https://www.instagram.com/p/B5UTohkAj4b/

ਇਸ ਸਭ ਦੇ ਚਲਦੇ ਆਸਿਮ ਉਸ ਨੂੰ ਸੰਭਾਲਦੇ ਦਿਸੇ ਤੇ ਦੋਵਾਂ ਦੀ ਦੋਸਤੀ ਹੋ ਗਈ। ਹੁਣ ਦੋਵਾਂ ਦੀ ਦੋਸਤੀ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਦੋਵੇਂ ਇਕੱਠੇ ਸਮਾਂ ਗੁਜ਼ਾਰ ਰਹੇ ਹਨ ਦੋਵਾਂ ਨੂੰ ਇਕ-ਦੂਸਰੇ ਨੂੰ ਸਪੋਰਟ ਕਰਦਿਆਂ ਦੇਖਿਆ ਜਾਂਦਾ ਹੈ। ਆਸਿਮ ਨੇ ਹਿਮਾਂਸ਼ੀ ਨੂੰ ਇਹ ਤਕ ਕਹਿ ਦਿੱਤਾ ਕਿ ਉਨ੍ਹਾਂ ਨੇ ਉਸ ਤੋਂ ਖ਼ੂਬਸੂਰਤ ਕੁੜੀ ਆਪਣੀ ਪੂਰੀ ਜ਼ਿੰਦਗੀ 'ਚ ਨਹੀਂ ਦੇਖੀ।

https://www.instagram.com/p/B5UQeP4Ak3e/?utm_source=ig_embed&utm_campaign=embed_video_watch_again


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network