ਆਸਿਮ ਰਿਆਜ਼ ਦਾ ਛਲਕਿਆ ਦਰਦ, ਸਲਮਾਨ ਖ਼ਾਨ ਦਾ ਨਾਂਅ ਲਏ ਬਗੈਰ ਸਾਧਿਆ ਨਿਸ਼ਾਨਾ

written by Shaminder | August 23, 2022

ਅਦਾਕਾਰ ਆਸਿਮ ਰਿਆਜ਼ (Asim Riaz) ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਨ੍ਹਾਂ ਨੇ ਸਲਮਾਨ ਖ਼ਾਨ ਦਾ ਨਾਮ ਲਏ ਬਗੈਰ ਨਿਸ਼ਾਨਾ ਸਾਧਿਆ ਹੈ । ਇਸ ਟਵੀਟ ‘ਚ ਉਨ੍ਹਾਂ ਨੇ ਲਿਖਿਆ ਕਿ ‘ਮੇਰੇ ਪਿਤਾ ਨੂੰ ਇੰਡਸਟਰੀ ਦੀ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਨੇ ਇੱਕ ਪ੍ਰੋਜੈਕਟ ਦੇਣ ਦਾ ਵਾਅਦਾ ਕੀਤਾ ਸੀ, ਇੱਕ ਸਾਲ ਤੋਂ ਵੱਧ ਸਮੇਂ ਤੱਕ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਪ੍ਰਮੋਟ ਕਰਨ ਲਈ ਮੇਰੇ ਨਾਮ ਦੀ ਵਰਤੋਂ ਕੀਤੀ, ਸਾਰੇ ਵੱਡੇ ਮੀਡੀਆ ਪ੍ਰਕਾਸ਼ਨਾਂ ਨੇ ਇਸ ਬਾਰੇ ਗੱਲ ਕੀਤੀ ਅਤੇ ਇਸਦੀ ਪੁਸ਼ਟੀ ਵੀ ਕੀਤੀ।

Asim Riaz takes indirect dig at Salman Khan? Here's all you need to know Image Source: Twitter

ਹੋਰ ਪੜ੍ਹੋ : ਰਾਖੀ ਸਾਵੰਤ ਬੁਆਏ ਫ੍ਰੈਂਡ ਆਦਿਲ ਦੇ ਨਾਲ ਆਈ ਨਜ਼ਰ, ਕਿਹਾ ‘ਜਹਾਂ ਹਮ ਵਹਾਂ ਜੰਗਲ ਮੇਂ ਮੰਗਲ’

ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਸਾਰੇ ਝੂਠੇ ਵਾਅਦੇ ਨਾ ਕਰਨ। ਉਨ੍ਹਾਂ ਨੇ ਜੋ ਦਬਾਅ ਅਤੇ ਚਿੰਤਾ ਮੈਨੂੰ ਦਿੱਤੀ ਹੈ ਉਹ ਮੈਨੂੰ ਹੁਣ ਜੋ ਕਰ ਰਿਹਾ ਹਾਂ ਉਸ ਨੂੰ ਪ੍ਰਾਪਤ ਕਰਨ ਤੋਂ ਕਦੇ ਨਹੀਂ ਰੋਕੇਗਾ’। ਆਸਿਮ ਰਿਆਜ਼ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Asim Riaz Tweet- image From instagram

ਹੋਰ ਪੜ੍ਹੋ :  ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਘਰੋਂ ਭੱਜ ਗਈ ਸੀ ਸ਼ਹਿਨਾਜ਼ ਗਿੱਲ, ਇਸ ਤਰ੍ਹਾਂ ਪਾਇਆ ਮੁਕਾਮ

ਦਰਅਸਲ ਆਸਿਮ ਰਿਆਜ਼ ਵੱਲੋਂ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੇ ਨਾਲ ਫ਼ਿਲਮ ‘ਚ ਡੈਬਿਊ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਪਰ ਸਲਮਾਨ ਖ਼ਾਨ ਨੇ ਆਸਿਮ ਰਿਆਜ਼ ਦੀ ਜਗ੍ਹਾ ਉਹ ਰੋਲ ਆਪਣੇ ਜੀਜੇ ਆਯੁਸ਼ ਨੂੰ ਦੇ ਦਿੱਤਾ ਹੈ ।

Asim Riaz image From Twitter

ਜਿਸ ਤੋਂ ਬਾਅਦ ਆਸਿਮ ਰਿਆਜ਼ ਨੇ ਇਸ ਮਾਮਲੇ ‘ਤੇ ਪ੍ਰਤੀਕਰਮ ਦਿੱਤਾ ਹੈ ।ਆਸਿਮ ਰਿਆਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕਿਆ ਹੈ । ਪਰ ਉਸ ਨੂੰ ਅਸਲ ਪਛਾਣ ਮਿਲੀ ਬਿੱਗ ਬੌਸ ਦੇ ਨਾਲ । ਹਿਮਾਂਸ਼ੀ ਖੁਰਾਣਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

You may also like