ਹਿਮਾਂਸ਼ੀ ਦੇ ਅਫੇਅਰ ਨੂੰ ਲੈ ਕੇ ਉਸ ਦੀ ਮੈਨੇਜ਼ਰ ਨੇ ਕੀਤਾ ਇਹ ਵੱਡਾ ਖੁਲਾਸਾ…!

Written by  Rupinder Kaler   |  February 05th 2020 12:09 PM  |  Updated: February 05th 2020 12:09 PM

ਹਿਮਾਂਸ਼ੀ ਦੇ ਅਫੇਅਰ ਨੂੰ ਲੈ ਕੇ ਉਸ ਦੀ ਮੈਨੇਜ਼ਰ ਨੇ ਕੀਤਾ ਇਹ ਵੱਡਾ ਖੁਲਾਸਾ…!

ਆਸਿਮ ਰਿਆਜ ਅਤੇ ਹਿਮਾਂਸ਼ੀ ਖੁਰਾਣਾ ਦਾ ਪਿਆਰ ਪ੍ਰਵਾਨ ਚੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ, ਪਰ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਆਸਿਮ ਦਾ ਪਰਿਵਾਰ ਖੁਸ਼ ਨਹੀਂ ਹੈ । ਇਸ ਬਾਰੇ ਆਸਿਮ ਤੇ ਹਿਮਾਂਸ਼ੀ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਵੀ ਨਜ਼ਰ ਆਏ ਹਨ । ਪਰ ਇਸ ਸਭ ਦੇ ਚਲਦੇ ਹਿਮਾਂਸ਼ੀ ਦੀ ਮੈਨੇਜਰ ਨਿਧੀ ਨੇ ਵੀ ਇਹ ਸਾਫ਼ ਕਰ ਦਿੱਤਾ ਹੈ ਕਿ ਆਸਿਮ ਦੇ ਪਰਿਵਾਰ ਨੂੰ ਹਿਮਾਂਸ਼ੀ ਪਸੰਦ ਨਹੀਂ ਹੈ ।

https://www.instagram.com/p/B54Z1XXgglc/

ਨਿਧੀ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ’ਤੇ ਪੂਰਾ ਸੱਚ ਛੇਤੀ ਸਾਹਮਣੇ ਆ ਜਾਵੇਗਾ । ਨਿਧੀ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ, ‘ਆਸਿਮ ਦਾ ਪੂਰਾ ਪਰਿਵਾਰ ਹਿਮਾਂਸ਼ੀ ਖੁਰਾਣਾ ਦੇ ਖਿਲਾਫ ਹੈ । ਜੇਕਰ ਤੁਸੀਂ ਸਪੋਟ ਨਹੀਂ ਕਰ ਸਕਦੇ ਤਾਂ ਨਫਰਤ ਫੈਲਾਊਣ ਦਾ ਤਾਂ ਕੋਈ ਮਤਲਬ ਨਹੀਂ ਹੈ ।

https://twitter.com/nidhe_k/status/1224270744785260544

ਅੰਦਰ ਦੀ ਗੱਲ ਕਿਸੇ ਨੂੰ ਪਤਾ ਨਹੀਂ’ । ਨਿਧੀ ਸੋਸ਼ਲ ਮੀਡੀਆ ਤੇ ਆਸਿਮ ਤੇ ਹਿਮਾਂਸ਼ੀ ਦੇ ਰਿਸ਼ਤੇ ’ਤੇ ਕਿਸੇ ਦੇ ਟਵੀਟ ਦਾ ਜਵਾਬ ਦੇ ਰਹੀ ਹੈ, ਯੂਜਰ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਹੈ ।

https://www.instagram.com/p/B5VsG1oggNC/

ਪਰ ਇਸ ਦੇ ਨਾਲ ਹੀ ਨਿਧੀ ਨੇ ਉਹਨਾਂ ਖ਼ਬਰਾਂ ਨੂੰ ਕਨਫਰਮ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਆਸਿਮ ਦੇ ਪਰਿਵਾਰ ਵਾਲੇ ਹਿਮਾਂਸ਼ੀ ਨੂੰ ਪਸੰਦ ਨਹੀਂ ਕਰਦੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network