ਕੀ ਹਿਮਾਂਸ਼ੀ ਖੁਰਾਣਾ ਨੂੰ ਇੱਕ ਵਾਰ ਫਿਰ ਮਿਲੇਗਾ ਪਿਆਰ ’ਚ ਧੋਖਾ ?

written by Rupinder Kaler | January 30, 2020

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਹਿਮਾਂਸ਼ੀ ਖੁਰਾਣਾ ਨੇ ਆਸਿਮ ਲਈ ਆਪਣੇ ਬੁਆਏਫ੍ਰੈਂਡ ਨਾਲੋਂ ਆਪਣਾ 9 ਸਾਲ ਪੁਰਾਣਾ ਰਿਸ਼ਤਾ ਤੋੜ ਲਿਆ ਹੈ । ਇਸ ਸਭ ਦੇ ਚਲਦੇ ਇਹ ਜੋੜੀ ਇੱਕ ਵਾਰ ਫਿਰ ਇੱਕ ਰਿਆਲਟੀ ਸ਼ੋਅ ਵਿੱਚ ਇੱਕਠੀ ਹੋਈ ਹੈ । ਇਸ ਜੋੜੀ ਦਾ ਇੱਕ ਦੂਜੇ ਪ੍ਰਤੀ ਪਿਆਰ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਆਸਿਮ ਨੇ ਹਿਮਾਂਸ਼ੀ ਨੂੰ ਵਿਆਹ ਲਈ ਪ੍ਰਪੋਜ ਕੀਤਾ ਸੀ ।

https://www.instagram.com/p/B76QgTkhDs9/

ਹਿਮਾਂਸ਼ੀ ਨੇ ਆਸਿਮ ਦਾ ਪ੍ਰਪੋਜਲ ਸਵੀਕਾਰ ਵੀ ਕਰ ਲਿਆ ਹੈ । ਪਰ ਹੁਣ ਜੋ ਖੁਲਾਸਾ ਹੋਇਆ ਹੈ ਉਸ ਤੋਂ ਲੱਗਦਾ ਹੈ ਕਿ ਆਸਿਮ ਹਿਮਾਂਸ਼ੀ ਨੂੰ ਕਿਤੇ ਧੋਖਾ ਤਾਂ ਨਹੀਂ ਦੇ ਰਿਹਾ । ਇਹ ਖੁਲਾਸਾ ਵਿਕਾਸ ਗੁਪਤਾ ਨੇ ਕੀਤਾ ਹੈ ।

ਵਿਕਾਸ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਆਸਿਮ ਇੱਥੇ ਹਿਮਾਂਸ਼ੀ ਨਾਲ ਪਿਆਰ ਦੀਆਂ ਪੀਘਾਂ ਝੁਟ ਰਿਹਾ ਹੈ ਤੇ ਬਾਹਰ ਉਸ ਦੀ ਗਰਲ ਫ੍ਰੈਂਡ ਉਸ ਦਾ ਇੰਤਜ਼ਾਰ ਕਰ ਰਹੀ ਹੈ ।ਵਿਕਾਸ ਨੇ ਆਸਿਮ ਨੂੰ ਕਿਹਾ ਹੈ ਕਿ ਪਹਿਲਾਂ ਇੱਕ ਰਿਸ਼ਤਾ ਖਤਮ ਕਰੇ ਫਿਰ ਦੂਜੇ ਰਿਸ਼ਤੇ ਵਿੱਚ ਜਾਵੇ ।

0 Comments
0

You may also like