ਗਾਇਕ ਰਵਿੰਦਰ ਰੰਗੋਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਅਸੀਂ ਸਰਦਾਰ ਹਾਂ’

Written by  Rupinder Kaler   |  October 10th 2019 01:18 PM  |  Updated: October 10th 2019 01:18 PM

ਗਾਇਕ ਰਵਿੰਦਰ ਰੰਗੋਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਅਸੀਂ ਸਰਦਾਰ ਹਾਂ’

ਗਾਇਕ ਰਵਿੰਦਰ ਰੰਗੋਵਾਲ ਨਵਾਂ ਗਾਣੇ ਲੈ ਕੇ ਆ ਰਹੇ ਹਨ । ‘ਅਸੀਂ ਸਰਦਾਰ ਹਾਂ’ ਟਾਈਟਲ ਹੇਠ ਇਸ ਗਾਣੇ ਦਾ 11 ਅਕਤੂਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਟ ਪ੍ਰੀਮੀਅਰ ਕੀਤਾ ਜਾਵੇਗਾ । ਗਾਣੇ ਦੇ ਬੋਲ ਵੀ ਰਵਿੰਦਰ ਰੰਗੋਵਾਲ ਨੇ ਹੀ ਲਿਖੇ ਹਨ, ਇੱਥੋਂ ਤੱਕ ਕਿ ਗੀਤ ਦੀ ਵੀਡੀਓ ਵੀ ਉਹਨਾਂ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।

ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ਤੇ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵਿੰਦਰ ਰੰਗੋਵਾਲ ਆਪਣੀ ਗਾਇਕੀ ਤੇ ਭੰਗੜਾ ਟੀਮਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਹਨ ।

ਉਹਨਾਂ ਦੀਆਂ ਭੰਗੜਾ ਟੀਮਾਂ ਦਾ ਦੇਸ਼ ਵਿਦੇਸ਼ ਵਿੱਚ ਸਿੱਕ ਚਲਦਾ ਹੈ । ਉਹਨਾਂ ਨੇ ਆਪਣੀ ਟੀਮ ਨਾਲ ਪੰਜਾਬ ਦੇ ਕਈ ਲੋਕ ਨਾਚਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network