63 ਸਾਲਾ ਨੀਨਾ ਗੁਪਤਾ ਨੂੰ ਜਿਮ 'ਚ ਵਰਕਆਊਟ ਕਰਦੇ ਵੇਖ ਹੈਰਾਨ ਹੋਏ ਫੈਨਜ਼, ਵੇਖੋ ਵੀਡੀਓ

written by Pushp Raj | November 30, 2022 10:24am

Neena Gupta viral video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਆਪਣੇ ਵੱਖ-ਵੱਖ ਕਿਰਦਾਰਾਂ ਨੂੰ ਬਾਖੂਬੀ ਨਿਭਾਉਣ ਲਈ ਮਸ਼ਹੂਰ ਹੈ। ਨੀਨਾ ਗੁਪਤਾ ਨੇ ਆਪਣੇ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਹੈ। ਨੀਨਾ ਗੁਪਤਾ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।

image source: instagram

ਦੱਸ ਦਈਏ ਕਿ 63 ਸਾਲਾ ਨੀਨਾ ਗੁਪਤਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਨੀਨਾ ਗੁਪਤਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਨੀਨਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਦੇ ਵਿੱਚ ਤੁਸੀਂ ਨੀਨਾ ਗੁਪਤਾ ਨੂੰ ਜਿਮ ਵਿੱਚ ਵਰਕਆਊਟ ਕਰਦੇ ਹੋਏ ਵੇਖ ਸਕਦੇ ਹੋ। ਆਪਣੀ ਇਸ ਵਰਕਆਊਟ ਵੀਡੀਓ ਰਾਹੀਂ ਨੀਨਾ ਗੁਪਤਾ ਨੇ ਫੈਨਜ਼ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ ਹੈ।

image source: instagram

ਵੀਡੀਓ 'ਚ ਨੀਨਾ ਗੁਪਤਾ ਕਾਫੀ ਸਿਹਤਮੰਦ ਅਤੇ ਫਿੱਟ ਨਜ਼ਰ ਆ ਰਹੀ ਹੈ।ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੀਨਾ ਨੇ ਦੱਸਿਆ ਹੈ ਕਿ ਉਹ ਆਪਣੀ ਸਵੇਰ ਦੀ ਕਸਰਤ ਪੁਸ਼ਅਪਸ ਨਾਲ ਸ਼ੁਰੂ ਕਰਦੀ ਹੈ। ਵੀਡੀਓ 'ਚ ਨੀਨਾ ਗੁਪਤਾ ਨੂੰ ਪੁਸ਼ਅੱਪ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਉਹ ਟ੍ਰੇਨਰ ਦੀ ਨਿਗਰਾਨੀ ਹੇਠ ਪੁਸ਼ਅੱਪ ਕਰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਹ ਕਸਰਤ ਸਰੀਰ ਦੇ ਉਪਰਲੇ ਹਿੱਸੇ ਨੂੰ ਟੋਨ ਕਰਨ ਲਈ ਕੀਤੀ ਜਾਂਦੀ ਹੈ। ਜਿਸ ਵਿੱਚ ਛਾਤੀ, ਟਰਾਈਸੈਪਸ ਅਤੇ ਮੋਢੇ ਨੂੰ ਸਿਖਲਾਈ ਦਿੱਤੀ ਜਾਂਦੀ ਹੈ।

ਇਸ ਵਰਕਆਊਟ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੀਨਾ ਗੁਪਤਾ ਨੇ ਕੈਪਸ਼ਨ 'ਚ ਲਿਖਿਆ- ਮੈਂ ਹੁਣੇ ਸ਼ੁਰੂਆਤ ਕੀਤੀ ਹੈ ਪਰ ਸ਼ੋਅ ਆਫ ਕਰ ਰਹੀ ਹਾਂ। ਨੀਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਉਮਰ 'ਚ ਵੀ ਨੀਨਾ ਦਾ ਫਿਟਨੈੱਸ ਪ੍ਰਤੀ ਜਨੂੰਨ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ। ਇਸ ਦੇ ਨਾਲ ਹੀ ਉਹ ਨੀਨਾ ਦੇ ਵਰਕਆਊਟ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ। ਨੀਨਾ ਦੀ ਤਾਰੀਫ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਵਾਹ ਨੀਨਾ ਜੀ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਤੁਹਾਨੂੰ ਇਸ ਦੀ ਜ਼ਰੂਰਤ ਵੀ ਨਹੀਂ ਹੈ ਪਰ ਫਿੱਟ ਰਹਿਣਾ ਹਰ ਕਿਸੇ ਲਈ ਚੰਗੀ ਗੱਲ ਹੈ।

image source: instagram

ਹੋਰ ਪੜ੍ਹੋ: ਆਲੀਆ ਭੱਟ ਤੇ ਰਣਬੀਰ ਕਪੂਰ ਨੇ ਦੱਸਿਆ ਕਦੋਂ ਵਿਖਾਉਣਗੇ ਧੀ ਰਾਹਾ ਦੀ ਤਸਵੀਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਨੀਨਾ ਗੁਪਤਾ ਪਿਛਲੇ ਦਿਨੀਂ ਸੂਰਜ ਬੜਜਾਤਿਆ ਦੀ ਫਿਲਮ 'ਹਾਈਟ' 'ਚ ਨਜ਼ਰ ਆਈ ਸੀ। ਹੁਣ ਜਲਦ ਹੀ ਉਹ ਆਪਣੀ ਅਗਲੀ ਫਿਲਮ 'ਵਧ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਪਹਿਲੀ ਵਾਰ ਬਾਲੀਵੁੱਡ ਦੇ ਦੋ ਦਿੱਗਜ ਕਲਾਕਾਰ ਇਕ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਦੋਵੇਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

 

View this post on Instagram

 

A post shared by Neena Gupta (@neena_gupta)

You may also like