ਮਲਾਇਕਾ ਅਰੋੜਾ ਦੇ ਸ਼ੋਅ 'ਚ ਪਹੁੰਚੀ ਭਾਰਤੀ ਸਿੰਘ ਟਰੋਲਿੰਗ ਨੂੰ ਯਾਦ ਕਰਕੇ ਰੋ ਪਈ, ਕਿਹਾ- 'ਮੈਂ ਤੇ ਹਰਸ਼ ਨੂੰ ਹਾਥੀ-ਚੀਂਟੀ... '

written by Lajwinder kaur | December 16, 2022 01:27pm

Malaika Arora's show: ਇਨ੍ਹੀਂ ਦਿਨੀਂ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਸ਼ੋਅ 'ਮੂਵਿੰਗ ਇਨ ਵਿਦ ਮਲਾਇਕਾ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਕਾਮੇਡੀ ਕਵੀਨ ਕਹੀ ਜਾਣ ਵਾਲੀ ਭਾਰਤੀ ਸਿੰਘ ਸ਼ੋਅ 'ਚ ਪਹੁੰਚੀ ਸੀ। ਸ਼ੋਅ ਦਾ ਇੱਕ ਪ੍ਰੋਮੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਲਾਇਕਾ ਦੇ ਨਾਲ ਭਾਰਤੀ ਟ੍ਰੋਲਸ ਦਾ ਬੈਂਡ ਵਜਾ ਰਹੀ ਹੈ। ਦੂਜੇ ਪਾਸੇ ਸ਼ੋਅ 'ਚ ਭਾਰਤੀ ਹਰਸ਼ ਲਿੰਬਾਚੀਆ ਨਾਲ ਵਿਆਹ ਦੇ ਸਮੇਂ ਹੋਈ ਟ੍ਰੋਲਿੰਗ ਨੂੰ ਯਾਦ ਕਰਕੇ ਭਾਵੁਕ ਹੋ ਗਈ। ਜਿੱਥੇ ਮਲਾਇਕਾ ਉਨ੍ਹਾਂ ਨੂੰ ਸੰਭਾਲਦੀ ਨਜ਼ਰ ਆ ਰਹੀ ਹੈ।

Image Source : Instagram

ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਸਾਂਝਾ ਕੀਤਾ ਹੈਪੀ ਮੈਰਿਡ ਲਾਈਫ ਦਾ ਰਾਜ਼, ਕੈਟਰੀਨਾ ਕੈਫ ਦੀ ਪੰਜਾਬੀ ਬਾਰੇ ਕਹੀ ਇਹ ਗੱਲ

ਸ਼ੋਅ 'ਚ ਭਾਰਤੀ ਸਿੰਘ ਅਤੇ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦੇ ਮੁੱਦੇ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਭਾਰਤੀ ਕਹਿੰਦੀ ਹੈ, 'ਮੈਨੂੰ ਨਾ ਸਿਰਫ਼ ਬਾਹਰਲੇ ਲੋਕਾਂ ਨੇ ਸਗੋਂ ਮੇਰੇ ਆਪਣੇ ਲੋਕਾਂ ਨੇ ਵੀ ਬਹੁਤ ਟ੍ਰੋਲ ਕੀਤਾ ਸੀ। ਮੈਨੂੰ ਕਈ ਵਾਰ ਕਿਹਾ ਜਾਂਦਾ ਸੀ – ਬਸ ਕਰ ਕੁੜੀਆਂ ਇੰਨ੍ਹਾਂ ਨਹੀਂ ਖਾਦੀਆਂ, ਅੱਗੇ ਜਾ ਕੇ ਕੀ ਕਰੇਗੀ, ਤੇਰਾ ਵਿਆਹ ਨਹੀਂ ਹੋਵੇਗਾ... ਅਤੇ ਇਹ ਸਭ ਸੁਣ ਕੇ ਮੈਂ ਸੋਚਦੀ ਸੀ ਕਿ ਮੇਰੇ ਭੋਜਨ ਦੇ ਨਾਲ ਮੇਰੇ ਵਿਆਹ ਦਾ ਕੀ ਸਬੰਧ ਹੈ?

Image Source : Instagram

ਦੂਜੇ ਪਾਸੇ, ਭਾਰਤੀ ਸਿੰਘ ਹਰਸ਼ ਨਾਲ ਆਪਣੇ ਵਿਆਹ ਦੇ ਸਮੇਂ ਨੂੰ ਯਾਦ ਕਰਦੀ ਹੈ ਅਤੇ ਭਾਵੁਕ ਹੋ ਜਾਂਦੀ ਹੈ। ਭਾਰਤੀ ਕਹਿੰਦੀ ਹੈ, 'ਜਦੋਂ ਮੈਂ ਹਰਸ਼ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਇਸ ਦਾ ਐਲਾਨ ਕੀਤਾ ਤਾਂ ਮੈਨੂੰ ਅਤੇ ਹਰਸ਼ ਨੂੰ ਕਾਫੀ ਟ੍ਰੋਲ ਕੀਤਾ ਗਿਆ। ਜਦੋਂ ਮੈਂ ਆਪਣੇ ਰੋਕਾ ਦੀ ਪਹਿਲੀ ਤਸਵੀਰ ਸਾਂਝੀ ਕੀਤੀ, ਤਾਂ ਉਸ 'ਤੇ ਟਿੱਪਣੀਆਂ ਆਈਆਂ - ਯੇ ਹੈ ਹਾਥੀ ਔਰ ਚੀਂਟੀ ਕੀ ਜੋੜੀ। ਕਿਸੇ ਨੇ ਮੈਨੂੰ ਕਿਹਾ - ਹਰਸ਼ ਬਹੁਤ ਪਤਲਾ ਹੈ, ਤਾਂ ਕੋਈ ਕਹਿੰਦਾ ਸੀ - ਹੁਣ ਤੂੰ ਫਟ ਜਾਵੇਗੀ।' ਜਦੋਂ ਭਾਰਤੀ ਰੋਣ ਲੱਗੀ ਤਾਂ ਮਲਾਇਕਾ  ਉਸ ਨੂੰ ਸੰਭਾਲਦੇ ਹੋਈ ਨਜ਼ਰ ਆਈ।

Malaika Arora with bharti singh Image Source : Instagram

You may also like