ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ; ਸਾਹਮਣੇ ਆਇਆ ਸਜਾਵਟ ਦਾ ਪਹਿਲਾ ਵੀਡੀਓ

Written by  Lajwinder kaur   |  January 18th 2023 09:35 AM  |  Updated: January 18th 2023 10:40 AM

ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ; ਸਾਹਮਣੇ ਆਇਆ ਸਜਾਵਟ ਦਾ ਪਹਿਲਾ ਵੀਡੀਓ

Athiya Shetty-KL Rahul's Wedding: ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਦੀ ਬੇਟੀ ਆਥੀਆ ਪਿਛਲੇ ਕਾਫੀ ਸਮੇਂ ਤੋਂ ਭਾਰਤੀ ਕ੍ਰਿਕੇਟਰ ਕੇ.ਐੱਲ ਰਾਹੁਲ ਨੂੰ ਡੇਟ ਕਰ ਰਹੀ ਹੈ। ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਚਰਚਾ ਹੈ ਕਿ ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਇਸ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਲਈ ਹੁਣ ਇੰਤਜ਼ਾਰ ਖਤਮ ਹੋ ਗਿਆ ਹੈ। ਬਾਲੀਵੁੱਡ ਦੀ ਇਹ ਸਟਾਰ ਜੋੜੀ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ। ਜੀ ਹਾਂ, ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਿਸ ਲਈ ਕ੍ਰਿਕੇਟਰ ਦੇ ਘਰ ਦੀ ਸਜਾਵਟ ਸ਼ੁਰੂ ਹੋ ਗਈ ਹੈ।

ਹੋਰ ਪੜ੍ਹੋ : ਫੁਲਕਾਰੀ ਦੁਪੱਟੇ ਦੇ ਨਾਲ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸਵੀਤਾਜ ਬਰਾੜ, ਦੇਖੋ ਮਨਮੋਹਕ ਤਸਵੀਰਾਂ

inside image of kl rahul and athiya shetty image source: Instagram

ਮਸ਼ਹੂਰ ਫੋਟੋਗ੍ਰਾਫਰ ਵਿਜੇਂਦਰ ਚਾਵਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਕੇਐਲ ਰਾਹੁਲ ਦੇ ਘਰ ਦਾ ਹੈ। ਵੀਡੀਓ 'ਚ ਉਨ੍ਹਾਂ ਦਾ ਘਰ ਕਾਫੀ ਸਜਿਆ ਹੋਇਆ ਨਜ਼ਰ ਆ ਰਿਹਾ ਹੈ। ਕੇ.ਐੱਲ ਰਾਹੁਲ ਦਾ ਘਰ ਕਾਫੀ ਖੂਬਸੂਰਤ ਲੱਗ ਰਿਹਾ ਹੈ। ਉਨ੍ਹਾਂ ਦੇ ਘਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਪ੍ਰਸ਼ੰਸਕ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਵੈਡਿੰਗ ਨੂੰ ਲੈ ਕੇ ਅਜੇ ਦੋਵੇਂ ਪਰਿਵਾਰਾਂ ਵੱਲੋਂ ਕਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ ਹੈ।

inside image of kl rahul home image source: Instagram

ਮੀਡੀਆ ਰਿਪੋਰਟਾਂ ਮੁਤਾਬਕ ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ 21 ਤੋਂ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਸ਼ਾਨਦਾਰ ਵਿਆਹ ਵਿੱਚ ਦੋਵੇਂ ਪਰਿਵਾਰ ਵਾਲਿਆਂ ਦੇ ਮੈਂਬਰ ਅਤੇ ਕਰੀਬੀ ਦੋਸਤ ਮੌਜੂਦ ਹੋਣਗੇ। ਜੇਕਰ ਸੂਤਰਾਂ ਦੀ ਮੰਨੀਏ ਤਾਂ ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਹਲਦੀ, ਮਹਿੰਦੀ, ਸੰਗੀਤ  ਵਰਗੇ ਸਾਰੇ ਪ੍ਰੋਗਰਾਮਾਂ ਦੇ ਨਾਲ ਇੱਕ ਵੱਡਾ ਦੱਖਣੀ ਭਾਰਤੀ ਵਿਆਹ ਕਰਨ ਜਾ ਰਹੇ ਹਨ। ਪਿਛਲੇ ਦਿਨੀਂ ਇਹ ਵੀ ਖਬਰ ਆਈ ਸੀ ਕਿ ਵਿਆਹ ਸੁਨੀਲ ਅਤੇ ਮਾਨਾ ਸ਼ੈੱਟੀ ਦੇ ਗ੍ਰੈਂਡ ਖੰਡਾਲਾ ਹੋਮ ਵਰਲਡ ਵਿੱਚ ਹੋਵੇਗਾ।

image source: Instagram

 

View this post on Instagram

 

A post shared by @varindertchawla


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network