
Athiya Shetty reaction on wedding rumours: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਅਥਿਆ ਸ਼ੈੱਟੀ ਤੇ ਭਾਰਤੀ ਟੀਮ ਦੇ ਕ੍ਰਿਕਟਰ ਕੇ.ਐਲ ਰਾਹੁਲ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲੀ ਹੀ 'ਚ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਦੋਵੇਂ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਹੁਣ ਆਥਿਆ ਸ਼ੈੱਟੀ ਨੇ ਇਨ੍ਹਾਂ ਖ਼ਬਰਾਂ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ।

ਵਾਇਰਲ ਹੋ ਰਹੀਆਂ ਖਬਰਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਜੋੜੀ ਅਗਲੇ ਤਿੰਨ ਮਹੀਨੀਆਂ ਵਿਚਾਲੇ ਵਿਆਹ ਕਰਵਾ ਲਵੇਗੀ। ਇਸ ਦੇ ਨਾਲ ਹੀ ਵਿਆਹ ਦੀਆਂ ਤਿਆਰੀਆਂ ਤੇ ਸਮਾਗਮ ਦੀ ਥਾਂ ਆਦਿ ਬਾਰੇ ਗੱਲ ਕੀਤੀ ਗਈ ਸੀ।
ਹੁਣ ਇਨ੍ਹਾਂ ਖਬਰਾਂ ਨੂੰ ਲੈ ਕੇ ਆਥਿਆ ਨੇ ਖ਼ੁਦ ਰਿਐਕਸ਼ਨ ਦਿੱਤਾ ਹੈ। ਆਥਿਆ ਸ਼ੈੱਟੀ ਨੇ ਖ਼ੁਦ ਦੇ ਵਿਆਹ ਦੀਆਂ ਖਬਰਾਂ ਦੇ ਵਿਚਾਲੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਆਥਿਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇਨ੍ਹਾਂ ਖਬਰਾਂ ਨੂੰ ਅਫਵਾਹਾਂ ਦਾ ਕਰਾਰ ਦਿੱਤਾ ਹੈ। ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਜਵਾਬ ਦਿੰਦੇ ਹੋਏ ਆਥਿਆ ਨੇ ਲਿਖਿਆ, " ਮੈਨੂੰ ਉਮੀਂਦ ਹੈ ਕਿ ਮੈਨੂੰ ਵੀ ਇਸ 3 ਮਹੀਨੇ ਵਿੱਚ ਹੋਣ ਵਾਲੇ ਵਿਆਹ 'ਚ ਸ਼ਾਮਿਲ ਹੋਣ ਦਾ ਸੱਦਾ ਮਿਲੇਗਾ। "

ਇਸ ਦੇ ਨਾਲ ਹੀ ਆਥੀਆ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਨੇ ਵੀ ਵਿਆਹ ਦੀਆਂ ਇਨ੍ਹਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਸੀ। ਵਿਆਹ ਦੀਆਂ ਤਿਆਰੀਆਂ ਬਾਰੇ ਪੁੱਛੇ ਜਾਣ 'ਤੇ ਅਭਿਨੇਤਾ ਨੇ ਕਿਹਾ, "ਨਹੀਂ, ਅਜੇ ਤੱਕ ਕੋਈ ਯੋਜਨਾ ਨਹੀਂ ਬਣਾਈ ਗਈ ਹੈ।" ਇਸ ਤੋਂ ਪਹਿਲਾਂ ਮਈ ਵਿੱਚ, ਆਥਿਆ ਦੇ ਭਰਾ ਅਹਾਨ ਸ਼ੈੱਟੀ ਨੇ ਵਿਆਹ ਦੀਆਂ ਅਫਵਾਹਾਂ ਬਾਰੇ ਗੱਲ ਕੀਤੀ ਸੀ। ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ''ਜਿੱਥੋਂ ਤੱਕ ਵਿਆਹ ਦਾ ਸਵਾਲ ਹੈ, ਕੋਈ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਹੈ। ਇਹ ਸਭ ਅਫਵਾਹਾਂ ਹਨ। ਜਦੋਂ ਵਿਆਹ ਨਹੀਂ ਹੈ ਤਾਂ ਅਸੀਂ ਤੁਹਾਨੂੰ ਡੇਟ ਕਿਵੇਂ ਦੇ ਸਕਦੇ ਹਾਂ?
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਹਨ। ਆਥਿਆ ਸ਼ੈੱਟੀ ਅਤੇ ਕੇ.ਐਲ ਰਾਹੁਲ ਪਿਛਲੇ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਜਦੋਂ ਤੋਂ ਆਥੀਆ ਸ਼ੈੱਟੀ ਅਤੇ ਕੇ.ਐਲ ਰਾਹੁਲ ਦਾ ਰਿਸ਼ਤਾ ਜਨਤਕ ਹੋਇਆ ਹੈ, ਇਸ ਜੋੜੀ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਫਿਲਹਾਲ ਆਥਿਆ ਦੇ ਇਸ ਰਿਐਕਸ਼ਨ ਨਾਲ ਲੋਕਾਂ ਨੂੰ ਜਵਾਬ ਮਿਲ ਗਿਆ ਹੈ ਕਿ ਅਜੇ ਇਹ ਜੋੜੀ ਵਿਆਹ ਦੀ ਕੋਈ ਪਲਾਨਿੰਗ ਨਹੀਂ ਕਰ ਰਹੀ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਥਿਆ ਸ਼ੈੱਟੀ ਨੇ 2015 ਦੀ ਫਿਲਮ ਹੀਰੋ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ ਅਤੇ ਇਸ ਵਿੱਚ ਸੂਰਜ ਪੰਚੋਲੀ ਦੇ ਨਾਲ ਸੀ। ਇਸ ਤੋਂ ਇਲਾਵਾ ਅਦਾਕਾਰਾ 'ਮੁਬਾਰਕਾਂ' ਅਤੇ 'ਮੋਤੀਚੂਰ ਚਕਨਾਚੂਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
View this post on Instagram