ਆਸਟ੍ਰੇਲੀਆ ਦੇ ਕਲਾਕਾਰ jamie cooper artist ਨੇ ਤਿਆਰ ਕੀਤੀ ਸ਼੍ਰੀ ਦਰਬਾਰ ਸਾਹਿਬ ਦੀ ਪੇਂਟਿੰਗ, ਪੇਂਟਿੰਗ ਨੂੰ ਬਨਾਉਣ ‘ਚ ਲੱਗਿਆ 700 ਘੰਟੇ ਦਾ ਸਮਾਂ

Written by  Shaminder   |  July 14th 2022 10:04 AM  |  Updated: July 14th 2022 10:05 AM

ਆਸਟ੍ਰੇਲੀਆ ਦੇ ਕਲਾਕਾਰ jamie cooper artist ਨੇ ਤਿਆਰ ਕੀਤੀ ਸ਼੍ਰੀ ਦਰਬਾਰ ਸਾਹਿਬ ਦੀ ਪੇਂਟਿੰਗ, ਪੇਂਟਿੰਗ ਨੂੰ ਬਨਾਉਣ ‘ਚ ਲੱਗਿਆ 700 ਘੰਟੇ ਦਾ ਸਮਾਂ

ਆਸਟ੍ਰੇਲੀਆ ਦੇ ਕਲਾਕਾਰ (jamie cooper artist ) ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਤਿਆਰ ਕੀਤੀ ਹੈ । ਇਸ ਪੇਂਟਿੰਗ ਨੂੰ ਤਿਆਰ ਕਰਨ ‘ਚ ਉਨ੍ਹਾਂ ਨੂੰ 700  ਦੇ ਕਰੀਬ ਘੰਟੇ ਲੱਗੇ ਹਨ । ਇਸ ਮੌਕੇ ਇਸ ਕਲਾਕਾਰ ਨੇ ਖੁਲਾਸਾ ਕੀਤਾ ਕਿ ਇਸ ਪੇਂਟਿੰਗ ਨੂੰ ਬਨਾਉਣ ਦੇ ਲਈ ਅਜਿਹੇ ਪਰਿਵਾਰ ਦੇ ਲਈ ਆਰਟ ਵਰਕ ਸੀ ਜੋ ਕਿ ਸਿੱਖ ਧਰਮ ‘ਚ ਵਿਸ਼ਵਾਸ਼ ਰੱਖਦੇ ਸਨ ।

Golden Temple-min image From instagram

ਹੋਰ ਪੜ੍ਹੋ : ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਭਿਆਨਕ ਹਨੇਰੀ ਦੇ ਹੈਰਾਨ ਕਰਨ ਵਾਲੇ ਦ੍ਰਿਸ਼, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ

ਇਸ ਖੂਬਸੂਰਤ ਪੇਂਟਿੰਗ ਨੂੰ ਕਲਾਕਾਰ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ । ਉਸ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਇਸ ਤਸਵੀਰ ਪ੍ਰਤੀ ਆਪਣੇ ਭਾਵਾਂ ਦਾ ਪ੍ਰਗਟਾਵਾ ਵੀ ਕੀਤਾ ਹੈ । ੳੇੁਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਇਸ ਕੰਮ ਨੂੰ ਸੌਂਪ ਕੇ ਨਿਮਰਤਾ ਮਹਿਸੂਸ ਕਰਦਾ ਹਾਂ ।

Golden Temple image From instagram

ਹੋਰ ਪੜ੍ਹੋ : ਨਵੇਂ ਸਾਲ ‘ਤੇ ਪੀਟੀਸੀ ਨੈਟਵਰਕ, ਪੀਟੀਸੀ ਪਲੇ ‘ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਐਚਡੀ ‘ਚ ਕਰੇਗਾ ਗੁਰਬਾਣੀ ਦੀ ਪੇਸ਼ਕਸ਼

ਇਸ ਪਰਿਵਾਰ ਦੇ ਲਈ ਹਰ ਵਿਅਕਤੀ ਦਾ ਮਹੱਤਵ ਹੈ ।ਜਿਵੇਂ ਹੀ ਮੈਂ ਇਹ ਪੇਂਟਿੰਗ ਬਣਾਈ । ਮੈਨੂੰ ਮਹਿਸੂਸ ਹੋਇਆ ਕਿ ਇਹ ਸਥਾਨ ਓਨਾ ਹੀ ਮਹੱਤਵਪੂਰਨ ਸੀ । ਜਿੰਨਾ ਕਿ ਇਸ ‘ਚ ਮੌਜੂਦ ਲੋਕ । ਕਲਾਕਾਰ ਨੇ ਅੱਗੇ ਲਿਖਿਆ ਕਿ ਮੈਂ ਇਸ ਖੂਬਸੂਰਤ ਤਸਵੀਰ ਦੇ ਲਈ ਵੱਧ ਤੋਂ ਵੱਧ ਸਮਾਂ ਸਮਰਪਿਤ ਕੀਤਾ ।

Golden Temple image From instagram

ਮੈਂ ਅਤੇ ਮੇਰੀ ਪਤਨੀ ਨੇ ਬੀਤੀ ਰਾਤ ਪਰਿਵਾਰ ਦੇ ਘਰ ‘ਚ ਇਸ ਤਸਵੀਰ ਲਈ ਆਸਟ੍ਰੇਲੀਆ ਤੋਂ ਯੂ.ਕੇ ਤੱਕ ਦੀ ਯਾਤਰਾ ਕੀਤੀ । ਕਲਾਕਾਰ ਨੇ ਇਸ ਖੂਬਸੂਰਤ ਤਸਵੀਰ ਪ੍ਰਤੀ ਆਪਣਾ ਤਜ਼ਰਬਾ ਵੀ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network