ਸੋਸ਼ਲ ਮੀਡੀਆ ‘ਤੇ ਪਹਿਲੀ ਵਾਰ ਹਰਭਜਨ ਮਾਨ ਨਜ਼ਰ ਆਏ ਆਪਣੇ ਪੂਰੇ ਪਰਿਵਾਰ ਦੇ ਨਾਲ, ‘ਜੱਟ ਦੀ ਸਟਾਰ’ ਗੀਤ ਨੂੰ ਪਿਆਰ ਦੇਣ ਲਈ ਕੀਤਾ ਦਰਸ਼ਕਾਂ ਦਾ ਧੰਨਵਾਦ
ਪੰਜਾਬੀ ਗਾਇਕ ਅਵਕਾਸ਼ ਮਾਨ ਜਿਨ੍ਹਾਂ ਦਾ ਗੀਤ ‘ਜੱਟ ਦੀ ਸਟਾਰ’ ਹਾਲ ਹੀ ‘ਚ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ ।
ਅਵਕਾਸ਼ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਕਪੈਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ, ‘ਜੱਟ ਦੀ ਸਟਾਰ ਗੀਤ ਨੂੰ ਇੰਨਾ ਪਿਆਰ ਦੇਣ ਲਈ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਧੰਨਵਾਦ, ਇਹ ਬਹੁਤ ਵਧੀਆ ਦਿਨ ਹੈ ਸਿਰਫ਼ ਤੁਹਾਡੇ ਕਰਕੇ । ਮੈਂ ਤੁਹਾਡੇ ਲਈ ਨਵੇਂ ਰੋਮਾਂਚਕ, ਦਿਲਚਸਪ ਅਤੇ ਸਕਾਰਾਤਮਕ ਪ੍ਰੋਜੈਕਟਾਂ ਨੂੰ ਲਿਆਉਣ ਲਈ ਸਖਤ ਮਿਹਨਤਾਂ ਹਮੇਸ਼ਾ ਜਾਰੀ ਰੱਖਾਗਾ । ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਭ ਦਾ ਦਿਲੋਂ ਧੰਨਵਾਦ, ਪਿਆਰ ਤੇ ਦੁਆਵਾਂ ਲਈ...Mann5’ ਨਾਲ ਹੀ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਫੋਟੋ ਵੀ ਸ਼ੇਅਰ ਕੀਤੀ ਹੈ । ਇਹ ਪਹਿਲਾ ਮੌਕਾ ਹੈ ਜਦੋਂ ਹਰਭਜਨ ਮਾਨ ਦਾ ਆਪਣੇ ਪੂਰੇ ਪਰਿਵਾਰ ਦੇ ਨਾਲ ਇਕੱਠਿਆਂ ਦਾ ਫੋਟੋ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ । ਇਸ ਫੋਟੋ ‘ਚ ਹਰਭਜਨ ਮਾਨ ਆਪਣੀ ਲਾਈਫ ਪਾਟਨਰ ਹਰਮਨ ਮਾਨ ਤੇ ਤਿੰਨੋ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਨੇ ।
ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਗੱਲ ਤਾਂ ਉਨ੍ਹਾਂ ਨੇ ‘ਤੇਰੇ ਵਾਸਤੇ’ ਗੀਤ ਦੇ ਨਾਲ ਮਿਊਜ਼ਿਕ ਜਗਤ ‘ਚ ਕਦਮ ਰੱਖਿਆ ਸੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ‘ਪੀ. ਆਰ’ ਟਾਈਟਲ ਹੇਠ ਬਣੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।