ਅਵਕਾਸ਼ ਮਾਨ ਨੇ ਜਨਮ ਦਿਨ ‘ਤੇ ਦੁਆਵਾਂ ਦੇਣ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Written by  Shaminder   |  September 04th 2021 03:57 PM  |  Updated: September 04th 2021 03:57 PM

ਅਵਕਾਸ਼ ਮਾਨ ਨੇ ਜਨਮ ਦਿਨ ‘ਤੇ ਦੁਆਵਾਂ ਦੇਣ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਬੀਤੇ ਦਿਨ ਹਰਭਜਨ ਮਾਨ  (Harbhajan Mann) ਦੇ ਵੱਡੇ ਪੁੱਤਰ ਅਵਕਾਸ਼ ਮਾਨ (Avkash Mann) ਦਾ ਜਨਮ ਦਿਨ ਸੀ । ਇਸ ਮੌਕੇ ਹਰਭਜਨ ਮਾਨ ਦੇ ਪੁੱਤਰ ਨੇ ਜਨਮ ਦਿਨ ‘ਤੇ ਵਧਾਈ ਦੇਣ ਵਾਲੇ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ ।ਹਰਭਜਨ ਮਾਨ ਨੇ ਬੀਤੇ ਦਿਨ ਆਪਣੇ ਵੱਡੇ ਬੇਟੇ ਦਾ ਜਨਮ ਦਿਨ ਮਨਾਇਆ ਹੈ ਅਤੇ ਇਸ ਮੌਕੇ ਗਾਇਕ ਨੇ ਆਪਣੇ ਬੇਟੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।

harbhajan mann Image From Instagram

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੇ ਸਸਕਾਰ ’ਤੇ ਸੰਭਾਵਨਾ ਸੇਠ ਨੇ ਕੀਤਾ ਹੰਗਾਮਾ, ਵੀਡੀਓ ਵਾਇਰਲ

ਹਰਭਜਨ ਮਾਨ ਦੇ ਵਾਂਗ ਉਨ੍ਹਾਂ ਦਾ ਪੁੱਤਰ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ । ਹੁਣ ਤੱਕ ਉਸ ਦੇ ਕਈ ਗੀਤ ਆ ਚੁੱਕੇ ਹਨ ਅਤੇ ਉਹ ਇੰਡਸਟਰੀ ‘ਚ ਲਗਾਤਾਰ ਸਰਗਰਮ ਹੈ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।

 

View this post on Instagram

 

A post shared by Avkash Mann (@avkash.mann)

ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪੰਜਾਬੀ ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਫ਼ਿਲਮ ‘ਪੀ.ਆਰ’ ‘ਚ ਨਜ਼ਰ ਆਉਣਗੇ ।

Avkash Mann Image From Instagram

ਹਰਭਜਨ ਮਾਨ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਰੋਮਾਂਟਿਕ ਹੋਣ, ਕਲੀਆਂ ਜਾਂ ਫਿਰ ਕਵੀਸ਼ਰੀ ਗਾਇਕੀ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network