
Bipasha Basu shares Daughter Devi New pic: 12 ਨਵੰਬਰ ਨੂੰ ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਇਸ ਦੁਨੀਆਂ ਵਿੱਚ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਖੁਸ਼ੀਆਂ ਦਾ ਮਾਹੌਲ ਛਾਇਆ ਹੋਇਆ ਹੈ। ਦੱਸ ਦਈਏ ਬਿਪਾਸ਼ਾ ਬਾਸੂ ਨੂੰ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ, ਜਿਸਦਾ ਨਾਮ ਉਨ੍ਹਾਂ ਨੇ ਦੇਵੀ ਬਾਸੂ ਸਿੰਘ ਗਰੋਵਰ ਰੱਖਿਆ ਹੈ ।
ਦੋਵੇਂ ਆਪਣੀ ਧੀ ਦੇ ਨਾਲ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਬਿਪਾਸ਼ਾ ਨੇ ਆਪਣੀ ਧੀ ਦੇਵੀ ਦੀ ਇੱਕ ਬਹੁਤ ਪਿਆਰੀ ਜਿਹੀ ਫੋਟੋ ਸ਼ੇਅਰ ਕੀਤੀ ਹੈ। ਜੋ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਸ਼ਿਖਰ ਧਵਨ ਦੇ ਜਨਮਦਿਨ ‘ਤੇ ਟੀਮ ਇੰਡੀਆ ਨੇ ਕੀਤੀ ਖੂਬ ਮਸਤੀ, ਮਜ਼ਾਕ ਉਡਾਉਂਦੇ ਹੋਏ ਕਿਹਾ- ‘ਕੱਛੂਆ ਛਾਪ ਵਾਲਾ ਕੇਕ’

ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਧੀ ਦੀ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਦੇਖ ਸਕਦੇ ਹੋ ਦੇਵੀ ਆਪਣੇ ਪਿਤਾ ਕਰਨ ਗਰੋਵਰ ਦੇ ਨਾਲ ਸਕੂਨ ਨਾਲ ਸੌਂ ਰਹੀ ਹੈ। ਪਿਓ-ਧੀ ਦੀ ਇਹ ਕਿਊਟ ਜਿਹੀ ਫੋਟੋ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਲਿਖਿਆ ਹੈ- ‘ਇਹ ਪਿਆਰ ਹੈ...My heart … @iamksgofficial & Devi ❤️🧿
#fatherdaughter #monkeylove #grateful #blessed #durgadurga #newparents’। ਕੁਝ ਹੀ ਸਮੇਂ ਵਿੱਚ ਇਸ ਪੋਸਟ ਉੱਤੇ ਵੱਡੀ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ। ਤਸਵੀਰ ਵਿੱਚ ਦੇਵੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਪਰ ਉਸਦੇ ਨੰਨ੍ਹੇ-ਨੰਨ੍ਹੇ ਹੱਥ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦੇਈਏ ਕਿ ਕਰਨ ਗਰੋਵਰ ਅਤੇ ਬਿਪਾਸ਼ਾ ਬਾਸੂ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਵਿਆਹ ਦੇ ਛੇ ਸਾਲ ਬਾਅਦ ਦੋਵੇਂ ਮਾਤਾ-ਪਿਤਾ ਬਣੇ ਹਨ।

View this post on Instagram