ਸ਼ਿਖਰ ਧਵਨ ਦੇ ਜਨਮਦਿਨ ‘ਤੇ ਟੀਮ ਇੰਡੀਆ ਨੇ ਕੀਤੀ ਖੂਬ ਮਸਤੀ, ਮਜ਼ਾਕ ਉਡਾਉਂਦੇ ਹੋਏ ਕਿਹਾ- ‘ਕੱਛੂਆ ਛਾਪ ਵਾਲਾ ਕੇਕ’

written by Lajwinder kaur | December 06, 2022 05:37pm

Shikhar Dhawan birthday celebration video: ਸ਼ਿਖਰ ਧਵਨ 5 ਦਸੰਬਰ 2022 ਨੂੰ 37 ਸਾਲ ਦੇ ਹੋ ਗਏ ਹਨ। ਟੀਮ ਇੰਡੀਆ ਨੇ ਭਾਰਤੀ ਓਪਨਰ ਸ਼ਿਖਰ ਧਵਨ ਦੇ ਜਨਮਦਿਨ ਨੂੰ ਬਣਾਇਆ ਖਾਸ। ਇਸ ਸਮੇਂ ਉਹ ਵਨਡੇਅ ਸੀਰੀਜ਼ ਲਈ ਬੰਗਲਾਦੇਸ਼ ਦੇ ਦੌਰੇ 'ਤੇ ਹਨ। ਇਹੀ ਕਾਰਨ ਸੀ ਕਿ ਉਨ੍ਹਾਂ ਦੇ ਜਨਮਦਿਨ ਮੌਕੇ ਟੀਮ ਇੰਡੀਆ ਦੇ ਖਿਡਾਰੀ ਵੀ ਮੌਜੂਦ ਸਨ। ਧਵਨ ਨੇ ਜਨਮਦਿਨ ਦਾ ਕੇਕ ਕੱਟਣ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ: ਹੁਣ ਅਕਸ਼ੇ ਕੁਮਾਰ ਆਪਣੀ ਸ਼ਿਵਾਜੀ ਲੁੱਕ ਨੂੰ ਲੈ ਕੇ ਹੋਏ ਟ੍ਰੋਲ, ਲੋਕਾਂ ਨੇ ਕਿਹਾ- ‘ਸਰ ਕਿਰਪਾ ਕਰਕੇ ਛੁੱਟੀ ਲੈ ਲਓ’

inside image of shikhar dhawan image source: Instagram

ਇੰਸਟਾਗ੍ਰਾਮ ਵੀਡੀਓ 'ਚ ਭਾਰਤੀ ਕ੍ਰਿਕੇਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੀਪਕ ਚਾਹਰ ਆਪਣੇ ਸੀਨੀਅਰ ਖਿਡਾਰੀ ਦੇ ਚਿਹਰੇ 'ਤੇ ਕੇਕ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਵੀਡੀਓ ਵਿੱਚ ਕੁਝ ਖਿਡਾਰੀ ਸ਼ਿਖਰ ਦੇ ਬਰਥਡੇਅ ਕੇਕ ਉੱਤੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਕਹਿ ਰਹੇ ਨੇ ਕਿ ਕੇਕ ਉੱਪਰ ਕਿਯਾ ਕੱਛੂਆ ਛਾਪ ਲਗਾ ਰੱਖਿਆ ਹੈ। ਜਿਸ ਨੂੰ ਸੁਣਕੇ ਬਾਕੀ ਦੇ ਖਿਡਾਰੀ ਹੱਸਣ ਲੱਗ ਪੈਂਦੇ ਹਨ। ਸ਼ਿਖਰ ਧਵਨ ਦੇ ਜਨਮਦਿਨ ਦੇ ਮੌਕੇ 'ਤੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ, ਵਿਰਾਟ ਕੋਹਲੀ, ਦਿਨੇਸ਼ ਕਾਰਤਿਕ ਦੇ ਕਈ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।

KHAN SAAB with shikhar shwan image source: Instagram

ਦਿਨੇਸ਼ ਕਾਰਤਿਕ ਨੇ ਲਿਖਿਆ, ਸ਼ਿਖਰ ਧਵਨ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤ। ਇਸ ਤਰ੍ਹਾਂ ਮਨੋਰੰਜਨ ਕਰਦੇ ਰਹੋ। ਵਿਰਾਟ ਕੋਹਲੀ ਨੇ ਧਵਨ ਨਾਲ ਤਸਵੀਰ ਨੂੰ ਇੰਸਟਾਗ੍ਰਾਮ ਸਟੋਰੀ ਉੱਤੇ ਪੋਸਟ ਕਰਕੇ ਵਧਾਈ ਦਿੱਤੀ ਹੈ। ਕੋਹਲੀ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, ਖੁਸ਼ ਰਹੋ ਅਤੇ ਰੱਬ ਭਲਾ ਕਰੇ।

shikhar dhawan image source: Instagram

ਸ਼ਿਖਰ ਧਵਨ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ਟੀਮ ਇੰਡੀਆ ਦੇ ਨਾਲ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹਾਂ। ਸ਼ਿਖਰ ਧਵਨ ਦੇ ਇੰਸਟਾਗ੍ਰਾਮ ਵੀਡੀਓ 'ਤੇ ਬ੍ਰਾਇਨ ਲਾਰਾ, ਹਾਰਦਿਕ ਪਾਂਡਿਆ, ਲਿਊਕ ਕੌਟੀਨਹੋ, ਅਮਰੀਕੀ ਅਭਿਨੇਤਰੀ ਕ੍ਰਿਸਟੀਨਾ ਸਿੰਡ੍ਰਿਕ, ਹਾਰਡੀ ਸੰਧੂ, ਸਮੇਤ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਹਨ।

 

 

View this post on Instagram

 

A post shared by Shikhar Dhawan (@shikhardofficial)

You may also like