
Ayaz Khan and Jannat Khan Blessed With A Baby Girl: ਕਈ ਟੀਵੀ ਸੀਰੀਅਲਾਂ 'ਚ ਨਜ਼ਰ ਆ ਚੁੱਕੇ ਮਸ਼ਹੂਰ ਐਕਟਰ ਅਯਾਜ਼ ਖ਼ਾਨ (Ayaz Khan) ਦਾ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਰਿਹਾ ਹੈ। ਅਯਾਜ਼ ਖ਼ਾਨ ਦੇ ਘਰ ਇੱਕ ਛੋਟੀ ਜਿਹੀ ਪਰੀ ਆਈ ਹੈ। ਜਿਵੇਂ ਹੀ ਅਯਾਜ਼ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ, ਪ੍ਰਸ਼ੰਸਕਾਂ ਅਤੇ ਕਲਾਕਾਰਾਂ ਨੇ ਜੋੜੇ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਖਾਸ ਗੱਲ ਇਹ ਹੈ ਕਿ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦੇਣ ਤੋਂ ਇਲਾਵਾ ਅਯਾਜ਼ ਨੇ ਪੋਸਟ 'ਚ ਆਪਣੀ ਬੱਚੀ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੰਨਾ ਹੀ ਨਹੀਂ ਅਯਾਜ਼ ਅਤੇ ਜੰਨਤ ਨੇ ਪ੍ਰਸ਼ੰਸਕਾਂ ਨੂੰ ਆਪਣੀ ਬੇਟੀ ਦੀ ਪਹਿਲੀ ਝਲਕ ਵੀ ਦਿਖਾਈ।

ਹੋਰ ਪੜ੍ਹੋ : ਪਪਰਾਜ਼ੀ ਨੇ ਨੀਤੂ ਕਪੂਰ ਨੂੰ ਕਿਹਾ 'ਕਿਊਟ ਦਾਦੀ', ਤਾਂ ਅਦਾਕਾਰਾ ਨੇ ਦਿੱਤਾ ਅਜਿਹਾ ਪ੍ਰਤੀਕਰਮ, ਦੇਖੋ ਵੀਡੀਓ
ਅਯਾਜ਼ ਅਤੇ ਜੰਨਤ ਨੇ ਵੀ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੀ ਬੇਟੀ ਦੇ ਪਿਆਰੇ ਨਾਮ ਦਾ ਖੁਲਾਸਾ ਕੀਤਾ। ਅਯਾਜ਼ ਨੇ ਬੇਟੀ ਦੀ ਪਹਿਲੀ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- 'ਦੁਆ' ਹਮੇਸ਼ਾ ਪੂਰੀ ਹੁੰਦੀ ਹੈ। 21 ਦਸੰਬਰ ਦੀ ਸਵੇਰ ਨੂੰ ਸਾਡੀ ਪਿਆਰੀ ਬੇਟੀ ਦੁਆ ਹੁਸੈਨ ਖ਼ਾਨ ਸਾਡੇ ਘਰ ਆਈ।

ਜਿਵੇਂ ਹੀ ਅਯਾਜ਼ ਨੇ ਸੋਸ਼ਲ ਮੀਡੀਆ 'ਤੇ ਬੱਚੇ ਦੇ ਆਉਣ ਦੀ ਜਾਣਕਾਰੀ ਦਿੱਤੀ, ਇੰਸਟਾਗ੍ਰਾਮ 'ਤੇ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ। ਆਮ ਹੋਵੇ ਜਾਂ ਖਾਸ, ਹਰ ਕੋਈ ਬੇਬੀ ਦੁਆ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇਣ ਲੱਗਾ।

ਖੁਦ ਨਵੀਂ ਬਣੀ ਮੰਮੀ ਬਿਪਾਸ਼ਾ ਨੇ ਵੀ ਦੁਆ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਿਊਟ ਜਿਹੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਹੈ- ‘ਦੁਆ Dua ❤️😍🧿
ਉਹ ਸਾਡੇ ਸਾਰੇ ਜੀਵਨ ਨੂੰ ਪਿਆਰ ਅਤੇ ਖੁਸ਼ੀ ਨਾਲ ਭਰਨ ਲਈ ਇੱਥੇ ਹੈ…ਮੇਰੇ ਪਿਆਰੇ @jannatkhan1618 ਅਤੇ ਮੇਰੇ ਸਭ ਤੋਂ ਪਿਆਰੇ @ayazkhan701 ਨੂੰ ਵਧਾਈ।
Can’t wait to witness the adventures of Devi & Dua ❤️😍🧿 Two strawberries 🍓🍓 #scorpio #capricorn’। ਦੱਸ ਦਈਏ ਬਿਪਾਸ਼ਾ ਬਾਸੂ ਵੀ ਪਿਛਲੇ ਮਹੀਨੇ ਹੀ ਇੱਕ ਧੀ ਦੀ ਮਾਂ ਬਣੀ ਹੈ। ਉਨ੍ਹਾਂ ਨੇ ਆਪਣੀ ਧੀ ਦਾ ਨਾਮ ਦੇਵੀ ਰੱਖਿਆ ਹੈ।
View this post on Instagram