ਆਯੁਸ਼ਮਾਨ ਖੁਰਾਨਾ ਨੂੰ ਪਤਨੀ ਤਾਹਿਰਾ ਨੇ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

written by Pushp Raj | September 14, 2022

Ayushmann Khurrana Birthday: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੁਸ਼ਮਾਨ ਖੁਰਾਨਾ ਦਾ ਅੱਜ ਜਨਮਦਿਨ ਹੈ। ਆਯੁਸ਼ਮਾਨ ਖੁਰਾਨਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਅਦਾਕਾਰ ਦੀ ਪਤਨੀ ਤਾਹਿਰਾ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source: Instagram

ਆਯੁਸ਼ਮਾਨ ਖੁਰਾਨਾ ਅਗਐਤੇ ਉਨ੍ਹਾਂ ਦੀ ਪਤਨੀ ਤਾਹਿਰਾ ਪਤੀ-ਪਤਨੀ ਹੋਣ ਦੇ ਨਾਲ-ਨਾਲ ਇੱਕ ਚੰਗੇ ਦੋਸਤ ਵੀ ਹਨ। ਤਾਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਯੁਸ਼ਮਾਨ ਨਾਲ ਇੱਕ ਤਸੀਵਰ ਸ਼ੇਅਰ ਕਰਕੇ ਬੇਹੱਦ ਪਿਆਰ ਭਰੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਤਾਹਿਰਾ ਨੇ ਇੰਸਟਾਗ੍ਰਾਮ 'ਤੇ ਆਯੁਸ਼ਮਾਨ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਬਹੁਤ ਹੀ ਪਿਆਰਾ ਨੋਟ ਲਿਖਿਆ ਹੈ। ਇਸ ਨੋਟ ਵਿੱਚ ਤਾਹਿਰਾ ਨੇ ਲਿਖਿਆ, " Soulmate. Always by your side ♾❤️, ਦੁਨੀਆ ਵਿੱਚ ਮੈਂ ਹੁਣ ਤੱਕ ਜਿਸ ਕਿਸੇ ਨੂੰ ਵੀ ਮਿਲੀ ਹਾਂ ਕੋਈ ਵੀ ਤੁਹਾਡੇ ਵਰਗਾ ਨਹੀਂ ਹੈ, ਤੁਹਾਨੂੰ ਜਨਮਦਿਨ ਮੁਬਾਰਕ, My personal sunshine! ਤੁਸੀਂ ਮੈਨੂੰ ਬਹੁਤ ਸਾਰੀ ਚੀਜ਼ਾਂ ਲਈ ਪ੍ਰੇਰਿਤ ਕੀਤਾ, ਤੁਸੀਂ ਇੱਕ ਸ਼ਾਨਦਾਰ ਵਿਅਕਤੀ ਹੋ'। 💫

Image Source: Instagram

ਤਾਹਿਰਾ ਦੀ ਇਸ ਖੂਬਸੂਰਤ ਪੋਸਟ 'ਤੇ ਆਯੁਸ਼ਮਾਨ ਨੇ ਜਵਾਬ ਵਿੱਚ ਪਤਨੀ ਦੀ ਤਾਰੀਫ ਕੀਤੀ ਹੈ। ਆਯੁਸ਼ਮਾਨ ਨੇ ਵੀ ਪਤਨੀ ਤਾਹਿਰਾ ਲਈ ਇੱਕ ਖ਼ਾਸ ਨੋਟ ਲਿਖਿਆ ਹੈ। ਆਯੁਸ਼ਮਾਨ ਨੇ ਲਿਖਿਆ 'ਤੁਸੀਂ ਸਭ ਤੋਂ ਵਧੀਆ ਵਿਅਕਤੀ ਹੋ'।

ਫੈਨਜ਼ ਤਾਹਿਰਾ ਦੀ ਪੋਸਟ ਉੱਤੇ ਕਮੈਂਟ ਕਰਕੇ ਆਯੁਸ਼ਮਾਨ ਖੁਰਾਨਾ ਨੂੰ ਜਮਨਦਿਨ ਦੀ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਇਸ ਜੋੜੀ ਦੀ ਜਮ ਕੇ ਤਾਰੀਫ ਵੀ ਕਰ ਰਹੇ ਹਨ।

ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ ਅਤੇ ਤਾਹਿਰਾ ਕਸ਼ਯਪ ਨੇ ਸਾਲ 2008 ਵਿੱਚ ਲਵ ਮੈਰਿਜ ਕੀਤੀ ਸੀ। ਇਸ ਜੋੜੇ ਦੀ ਜ਼ਿੰਦਗੀ 'ਚ ਕਈ ਆਰਥਿਕ ਪਰੇਸ਼ਾਨੀਆਂ ਆਈਆਂ ਪਰ ਇਨ੍ਹਾਂ ਦੋਹਾਂ ਨੇ ਕਦੇ ਵੀ ਇੱਕ-ਦੂਜੇ ਦਾ ਸਾਥ ਨਹੀਂ ਛੱਡਿਆ। ਅੱਜ ਆਯੁਸ਼ਮਾਨ ਖੁਰਾਨਾ ਇੱਕ ਬਾਲੀਵੁੱਡ ਸਟਾਰ ਹਨ ਅਤੇ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਹਨ।ਇਸ ਜੋੜੇ ਦੇ ਦੋ ਬੱਚੇ ਹਨ ਅਤੇ ਉਹ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ।

Image Source: Instagram

ਹੋਰ ਪੜ੍ਹੋ: ਜੂਹੀ ਚਾਵਲਾ ਸਟਾਰਰ ਵੈੱਬ ਸੀਰੀਜ਼ 'Hush Hush' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਆਯੁਸ਼ਮਾਨ ਖੁਰਾਨਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਆਖਰੀ ਵਾਰ ਅਨੁਭਵ ਸਿਨਹਾ ਦੀ ਫਿਲਮ 'ਅਨੇਕ' ਵਿੱਚ ਦੇਖਿਆ ਗਿਆ ਸੀ। ਫ਼ਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ। ਹੁਣ ਆਯੁਸ਼ਮਾਨ ਫ਼ਿਲਮ 'ਡ੍ਰੀਮਗਰਲ-2' ਅਤੇ 'ਡਾਕਟਰ ਜੀ' ਨੂੰ ਲੈ ਕੇ ਚਰਚਾ 'ਚ ਹਨ। 'ਡ੍ਰੀਮਗਰਲ 2' 'ਚ ਆਯੁਸ਼ਮਾਨ ਨਾਲ ਅਨੰਨਿਆ ਪਾਂਡੇ ਮੁੱਖ ਭੂਮਿਕਾ 'ਚ ਹੋਵੇਗੀ ਅਤੇ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।

You may also like