ਜੂਹੀ ਚਾਵਲਾ ਸਟਾਰਰ ਵੈੱਬ ਸੀਰੀਜ਼ 'Hush Hush' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | September 14, 2022

Web Series 'Hush Hush' trailer: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਜੂਹੀ ਚਾਵਲਾ ਜਲਦ ਹੀ ਓਟੀਟੀ ਪਲੇਟਫਾਰਮ  'ਤੇ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜੂਹੀ ਚਾਵਲਾ ਐਮਾਜ਼ਾਨ ਪ੍ਰਾਈਮ (Amazon Prime ) 'ਤੇ ਸ਼ੁਰੂ ਹੋਣ ਵਾਲੀ ਵੈੱਬ ਸੀਰੀਜ਼ 'ਹਸ਼ ਹਸ਼' (Hush Hush) ਵਿੱਚ ਨਜ਼ਰ ਆਵੇਗੀ। ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਤੇ ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Image Source:Youtube

ਦੱਸ ਦਈਏ ਕਿ ਜੂਹੀ ਚਾਵਲਾ ਸਟਾਰਰ ਵੈੱਬ ਸੀਰੀਜ਼ 'ਹਸ਼ ਹਸ਼' 22 ਸਤੰਬਰ ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਉੱਤੇ ਰਿਲੀਜ਼ ਹੋਵੇਗੀ। ਇਸ ਵੈੱਬ ਸੀਰੀਜ਼ ਦੇ ਵਿੱਚ ਜੂਹੀ ਚਾਵਲਾ ਲੀਡ ਰੋਲ ਵਿੱਚ ਹਨ।

ਐਮਾਜ਼ਾਨ ਪ੍ਰਾਈਮ ਆਪਣੀ ਨਵੀਂ ਸੀਰੀਜ਼ ਲੈ ਕੇ ਆ ਰਿਹਾ ਹੈ। ਇਸ ਸੀਰੀਜ਼ 'ਚ ਅਦਾਕਾਰਾ ਜੂਹੀ ਚਾਵਲਾ ਦੇ ਨਾਲ ਕ੍ਰਿਤਿਕਾ ਕਾਮਰਾ, ਸੋਹਾ ਅਲੀ ਖ਼ਾਨ, ਆਇਸ਼ਾ ਜੁਲਕਾ, ਸ਼ਹਾਨਾ ਗੋਸਵਾਮੀ, ਕਰਿਸ਼ਮਾ ਤੰਨਾ ਵੀ ਨਜ਼ਰ ਆਉਣਗੇ। ਮੇਕਰਸ ਵੱਲੋਂ ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।

Image Source:Youtube

2 ਮਿੰਟ 6 ਸੈਕਿੰਡ ਲੰਬੇ ਟ੍ਰੇਲਰ 'ਚ ਸਸਪੈਂਸ ਅਤੇ ਕਾਫੀ ਡਰਾਮਾ ਦੇਖਣ ਨੂੰ ਮਿਲੇਗਾ। ਇਸ ਸੀਰੀਜ਼ ਦੇ ਜ਼ਿਆਦਾਤਰ ਡਾਇਲਾਗ ਨੈਸ਼ਨਲ ਐਵਾਰਡ ਜੇਤੂ ਜੂਹੀ ਚਤੁਰਵੇਦੀ ਨੇ ਲਿਖੇ ਹਨ। ਦੱਸ ਦਈਏ ਕਿ ਜੂਹੀ ਚਤੁਰਵੇਦੀ ਨੇ ਬਾਲੀਵੁੱਡ ਦੀ ਮਸ਼ਹੂਰ  (ਫ਼ਿਲਮ ਪੀਕੂ ਅਤੇ ਫ਼ਿਲਮ  ਗੁਲਾਬੋ ਸਿਤਾਬੋ)  ਲਈ ਵੀ ਸਕ੍ਰੀਨਪਲੇਅ ਤੇ ਡਾਇਲਾਗ ਲਿਖੇ ਸਨ।

ਵੈੱਬ ਸੀਰੀਜ਼ ਦੀ ਕਾਸਟ
ਜੂਹੀ ਚਾਵਲਾ ਇੱਕ ਪਾਵਰਫੂਲ ਵਕੀਲ ਈਸ਼ੀ ਸੰਘਾਮਿਤਰਾ ਦੇ ਰੂਪ ਵਿੱਚ, ਸੋਹਾ ਅਲੀ ਖ਼ਾਨ ਪੱਤਰਕਾਰ ਸਾਈਬਾ ਤਿਆਗੀ ਦੇ ਰੂਪ ਵਿੱਚ, ਸ਼ਹਾਨਾ ਗੋਸਵਾਮੀ ਸੈਲਫ-ਮੇਡ ਫੈਸ਼ਨ ਡਿਜ਼ਾਈਨਰ ਜ਼ਾਇਰਾ ਸ਼ੇਖ ਅਤੇ ਕ੍ਰਿਤਿਕਾ ਕਾਮਰਾ ਡੌਲੀ ਦਲਾਲ ਦੇ ਰੂਪ ਵਿੱਚ ਨਜ਼ਰ ਆਵੇਗੀ। ਟ੍ਰੇਲਰ ਦੀ ਸ਼ੁਰੂਆਤ 'ਚ ਈਸ਼ੀ ਸੰਘਾਮਿਤਰਾ ਡੌਲੀ ਨੂੰ ਕਹਿੰਦੀ ਹੈ ਕਿ ਬਚਪਨ 'ਚ ਉਸ ਨੂੰ ਅਜਿਹਾ ਕੁਝ ਨਾ ਕਰਨਾ ਸਿਖਾਇਆ ਜਾਂਦਾ ਹੈ, ਜਿਸ 'ਤੇ ਤੁਹਾਨੂੰ ਬਾਅਦ 'ਚ ਪਛਤਾਉਣਾ ਪਵੇ, ਜਿਸ ਦੇ ਜਵਾਬ 'ਚ ਡੌਲੀ ਪੁੱਛਦੀ ਹੈ ਕਿ ਸਾਡੀ ਜ਼ਿੰਦਗੀ 'ਚ ਅਜਿਹਾ ਕੀ ਚੱਲ ਰਿਹਾ ਹੈ ਜੋ ਤੁਸੀਂ ਸਾਨੂੰ ਨਹੀਂ ਦੱਸ ਸਕਦੇ।

Image Source:Youtube

ਹੋਰ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਆਏ ਨਜ਼ਰ, ਵਾਇਰਲ ਹੋਈਆਂ ਤਸਵੀਰਾਂ

ਕੀ ਹੈ ਕਹਾਣੀ
2 ਮਿੰਟ ਦੇ ਇਸ ਟ੍ਰੇਲਰ ਵਿੱਚ ਚਾਰ ਦੋਸਤਾਂ ਦੀ ਕਹਾਣੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸੀਰੀਜ਼ 'ਚ ਅਭਿਨੇਤਰੀ ਕਰਿਸ਼ਮਾ ਤੰਨਾ ਪੁਲਿਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਨ੍ਹਾਂ ਚਾਰ ਦੋਸਤਾਂ ਦੀ ਜ਼ਿੰਦਗੀ 'ਚ ਇੱਕ ਦਿਨ ਇਹ ਅਜਿਹੀ ਘਟਨਾ ਵਾਪਰਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਆਖ਼ਿਰ ਇਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਕੀ ਹੁੰਦਾ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਜਾਂਦਾ ਹੈ ਇਸ ਦੇ ਲਈ ਤੁਹਾਨੂੰ ਇਹ ਵੈੱਬ ਸੀਰੀਜ਼ ਵੇਖਣੀ ਪਵੇਗੀ।

You may also like