ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਆਏ ਨਜ਼ਰ, ਵਾਇਰਲ ਹੋਈਆਂ ਤਸਵੀਰਾਂ

written by Pushp Raj | September 14, 2022

Katrina Kaif and Vicky Kaushal: ਬਾਲੀਵੁੱਡ ਦੇ ਮਸ਼ਹੂਰ ਕਪਲਸ ਚੋਂ ਇੱਕ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਅਚਾਨਕ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਜੋੜੀ ਨੇ ਦਸੰਬਰ ਸਾਲ 2021 'ਚ ਵਿਆਹ ਕੀਤਾ ਸੀ। ਹਾਲ ਹੀ ਵਿੱਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ। ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source: Twitter

ਫੈਨਜ਼ ਲੰਮੇ ਸਮੇਂ ਤੋਂ ਸਕ੍ਰੀਨ ਉੱਤੇ ਇਸ ਜੋੜੀ ਨੂੰ ਇੱਕਠੇ ਵੇਖਣਾ ਚਾਹੁੰਦੇ ਹਨ, ਖੈਰ ਫੈਨਜ਼ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਜਲਦ ਹੀ ਇਹ ਜੋੜੀ ਇੱਕਠੇ ਸਕ੍ਰੀਨ 'ਤੇ ਨਜ਼ਰ ਆਵੇਗੀ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇੱਕ ਨਵੇਂ ਪ੍ਰੋਜੈਕਟ ਲਈ ਇਕੱਠੇ ਕੰਮ ਕਰ ਰਹੇ ਹਨ, ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਉਤਸ਼ਾਹਿਤ ਹੋ ਗਏ ਹਨ।

ਹਾਲਾਂਕਿ ਇਹ ਕਿਸੇ ਫਿਲਮ ਲਈ ਨਹੀਂ ਹੈ। ਕੈਟਰੀਨਾ ਅਤੇ ਵਿੱਕੀ ਇੱਕ ਵਿਗਿਆਪਨ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਵਿੱਕੀ ਅਤੇ ਕੈਟਰੀਨਾ ਨੇ ਇਹ ਫੋਟੋਸ਼ੂਟ ਇੱਕ ਟਰੈਵਲ ਕੰਪਨੀ ਦੇ ਵਿਗਿਆਪਨ ਲਈ ਕਰਵਾਇਆ ਹੈ।

Image Source: Twitter

ਵਿਗਿਆਪਨ ਲਈ ਕਰਵਾਏ ਗਏ ਇਸ ਫੋਟੋਸ਼ੂਟ ਵਿੱਚ ਦੋਹਾਂ ਨੇ ਇੱਕ ਕੈਜ਼ੂਅਲ ਹਿਰਾਵਾ ਪਾਇਆ ਹੋਇਆ ਹੈ। ਵਿੱਕੀ ਅਤੇ ਕੈਟਰੀਨਾ ਨੇ ਆਪਣੇ ਬਿਆਨ ਵਿੱਚ ਕਿਹਾ, ਉਹ ਇਸ ਇਸ਼ਤਿਹਾਰ ਵਿੱਚ ਇਕੱਠੇ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਨ। ਉਹ ਇੱਕਠੇ ਟਰੈਵਲਿੰਗ ਕਰਨਾ ਵੀ ਬਹੁਤ ਪਸੰਦ ਕਰਦੇ ਹਨ।

ਦੋਵੇਂ ਟਰੈਵਲ ਕੰਪਨੀ ਦੇ ਬ੍ਰੈਂਡ ਅੰਬੈਸਡਰ ਵਜੋਂ ਕੰਮ ਕਰ ਰਹੇ ਹਨ।ਵਿੱਕੀ ਅਤੇ ਕੈਟਰੀਨਾ ਨੇ ਇਸ ਵਿਗਿਆਪਨ ਲਈ ਪਹਿਲੀ ਵਾਰ ਇਕੱਠੇ ਸ਼ੂਟ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਵਿੱਕੀ ਤੇ ਕੈਟਰੀਨਾ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਫੈਨਜ਼ ਇਸ ਜੋੜੀ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਜਲਦ ਤੋਂ ਜਲਦ ਇਸ ਜੋੜੀ ਨੂੰ ਸਕ੍ਰੀਨ ਉੱਤੇ ਵੇਖਣ ਲਈ ਉਤਸ਼ਾਹਿਤ ਹਨ। ਫੈਨਜ਼ ਇਸ ਜੋੜੀ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਆਪਣੇ ਉਤਸ਼ਾਹ ਪ੍ਰਗਟਾ ਰਹੇ ਹਨ।

Image Source: Twitter

ਹੋਰ ਪੜ੍ਹੋ: ਇਸ ਵਾਰ 'ਬਿਨਾਂ ਨਿਯਮਾਂ' ਦੇ ਮੁਤਾਬਕ ਖੇਡਿਆ ਜਾਵੇਗਾ ਬਿੱਗ ਬੌਸ 16, ਸਲਮਾਨ ਖ਼ਾਨ ਨੇ ਕੀਤਾ ਖੁਲਾਸਾ

ਦੱਸ ਦਈਏ ਕਿ ਕੈਟਰੀਨਾ ਅਤੇ ਵਿੱਕੀ ਕੌਸ਼ਲ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ 7' ਦੇ ਵੱਖ-ਵੱਖ ਐਪੀਸੋਡ 'ਚ ਨਜ਼ਰ ਆਏ ਸਨ। ਸ਼ੋਅ ਦੌਰਾਨ ਦੋਹਾਂ ਨੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਕੈਟਰੀਨਾ ਨੇ ਦੱਸਿਆ ਸੀ ਕਿ ਦੋਹਾਂ ਦੀ ਮੁਲਾਕਾਤ ਜ਼ੋਇਆ ਅਖ਼ਤਰ ਦੀ ਪਾਰਟੀ 'ਚ ਹੋਈ ਸੀ ਅਤੇ ਉਦੋਂ ਤੋਂ ਹੀ ਉਹ ਉਨ੍ਹਾਂ ਨੂੰ ਪਸੰਦ ਕਰਨ ਲੱਗੀ ਸੀ। ਕੈਟਰੀਨਾ ਨੇ ਸਭ ਤੋਂ ਪਹਿਲਾਂ ਜ਼ੋਇਆ ਨੂੰ ਇਹ ਗੱਲ ਦੱਸੀ। ਦੋਹਾਂ ਨੇ ਕੁਝ ਸਮਾਂ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ।

You may also like