
B Praak viral video: ਪੂਰੀ ਦੁਨੀਆ ਵਿੱਚ ਅੱਜ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਜਿਸ ਕਰਕੇ ਭਾਰਤ ਵਿੱਚ ਵੀ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਮਨੋਰੰਜਨ ਜਗਤ ਦੇ ਕਲਾਕਾਰ ਵੀ ਆਪਣੇ ਫੈਨਜ਼ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦੇ ਰਹੇ ਹਨ। ਗਾਇਕ ਬੀ ਪਰਾਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸੈਂਟਾ ਕਲਾਜ਼ ਬਣੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਰਣਜੀਤ ਬਾਵਾ ਨੇ ਮਨਮੋਹਨ ਵਾਰਿਸ, ਕਮਲ ਹੀਰ ਤੇ ਦੇਬੀ ਮਖਸੂਸਪੁਰੀ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ

ਹਰ ਉਮਰ ਦੇ ਲੋਕਾਂ ਨੂੰ ਕ੍ਰਿਸਮਿਸ ਦੇ ਦਿਨ ਦਾ ਇੰਤਜ਼ਾਰ ਰਹਿੰਦਾ ਹੈ। ਪਰ ਬੱਚਿਆਂ ਵਿੱਚ ਇਸ ਦਿਨ ਨੂੰ ਲੈ ਕੇ ਖਾਸ ਚਾਅ ਹੁੰਦਾ ਹੈ। ਬੱਚੇ ਸੈਂਟਾ ਦੇ ਤੋਹਫ਼ਿਆਂ ਦੇ ਚਾਅ ਵਿਚ ਕ੍ਰਿਸਮਿਸ ਨੂੰ ਬੇਸਬਰੀ ਨਾਲ ਉਡੀਕਦੇ ਹਨ। ਬੇਸ਼ੱਕ ਮਾਪੇ ਆਪਣੇ ਬੱਚਿਆਂ ਨੂੰ ਕਿੰਨੇ ਹੀ ਤੋਹਫ਼ੇ ਦੇਣ ਪਰ ਬੱਚੇ ਲਈ ਸੈਂਟਾ ਦਾ ਸੀਕਰੇਟ ਗਿਫ਼ਟ ਖਾਸ ਮਹੱਤਵ ਰੱਖਦਾ ਹੈ। ਸੋ ਗਾਇਕ ਬੀ ਪਰਾਕ ਨੇ ਵੀ ਆਪਣੇ ਪੁੱਤ ਨੂੰ ਸੀਕਰੇਟ ਸੈਂਟਾ ਬਣ ਕੇ ਸਰਪ੍ਰਾਈਜ਼ ਦਿੰਦੇ ਹੋਏ ਖੁਸ਼ੀ ਵੰਡਦੇ ਹੋਏ ਨਜ਼ਰ ਆ ਰਹੇ ਹਨ।

ਮੀਰਾ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਹ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਬੀ ਪਰਾਕ ਸੈਂਟਾ ਬਣਕੇ ਪਿਆਰ ਤੇ ਖੁਸ਼ੀ ਵੰਡਦੇ ਹੋਏ ਨਜ਼ਰ ਰਹੇ ਹਨ। ਵੀਡੀਓ ਵਿੱਚ ਉਹ ਸੈਂਟਾ ਕਲਾਜ਼ ਵਾਲੇ ਆਊਟਫਿੱਟ ਵਿੱਚ ਨਜ਼ਰ ਆ ਰਹੇ ਨੇ। ਪੁੱਤਰ ਅਦਾਬ ਆਪਣੀ ਮੰਮੀ ਦੀ ਗੋਦੀ ਵਿੱਚ ਬੈਠਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਬੀ ਪਰਾਕ ਆਪਣੇ ਪੁੱਤਰ ਨੂੰ ਕੁਝ ਤੋਹਫੇ ਵੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਮੀਰਾ ਬੱਚਨ ਨੇ ਆਪਣੇ ਪੁੱਤਰ ਵੱਲੋਂ ਬੀ ਪਰਾਕ ਨੂੰ ਧੰਨਵਾਦ ਕਰਦੇ ਹੋਏ ਹੋਏ ਬਹੁਤ ਹੀ ਪਿਆਰਾ ਜਿਹਾ ਨੋਟ ਲਿਖ ਕੇ ਸਾਂਝਾ ਕੀਤਾ ਹੈ।
ਦੱਸ ਦਈਏ ਬੀ ਪਰਾਕ ਤੇ ਮੀਰਾ ਬੱਚਨ ਨੇ ਹਾਲ ਵਿੱਚ ‘ਮੀਰਾਕ’ ਰੈਸਟੋਰੈਂਟ ਖੋਲਿਆ ਹੈ। ਇਹ ਰੈਸਟੋਰੈਂਟ ਮੋਹਾਲੀ ਵਿੱਚ ਹੈ, ਜਿਸ ਵਿੱਚ ਕਈ ਕਲਾਕਾਰ ਹੁਣ ਤੱਕ ਸ਼ਿਰਕਤ ਕਰ ਚੁੱਕੇ ਹਨ।

View this post on Instagram