ਬੀ ਪਰਾਕ ਨੇ ਅਕਸ਼ੇ ਕੁਮਾਰ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਤਾਂ ਗਿੱਪੀ ਗਰੇਵਾਲ ਨੇ ਵੀ ਕੀਤਾ ਟਵੀਟ

Written by  Aaseen Khan   |  February 27th 2019 12:10 PM  |  Updated: February 27th 2019 12:14 PM

ਬੀ ਪਰਾਕ ਨੇ ਅਕਸ਼ੇ ਕੁਮਾਰ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਤਾਂ ਗਿੱਪੀ ਗਰੇਵਾਲ ਨੇ ਵੀ ਕੀਤਾ ਟਵੀਟ

ਬੀ ਪਰਾਕ ਨੇ ਅਕਸ਼ੇ ਕੁਮਾਰ ਨਾਲ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼, ਤਾਂ ਗਿੱਪੀ ਗਰੇਵਾਲ ਨੇ ਵੀ ਕੀਤਾ ਟਵੀਟ : ਨਾਮਵਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਜਿੰਨ੍ਹਾਂ ਦਾ ਗਾਣਾ ਜਲਦ ਹੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਕੇਸਰੀ' 'ਚ ਸੁਣਨ ਨੂੰ ਮਿਲੇਗਾ। ਪਰ ਉਸ ਤੋਂ ਪਹਿਲਾਂ ਗਾਣੇ ਦੇ ਸ਼ੂਟ ਦੌਰਾਨ ਬੀ ਪਰਾਕ ਨੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਨਾਲ ਹੀ ਬਹੁਤ ਹੀ ਭਾਵੁਕ ਅਤੇ ਦਿਲ ਨੂੰ ਛੂਹਣ ਵਾਲਾ ਸੰਦੇਸ਼ ਲਿਖਿਆ ਹੈ।

Last day of Voice of Punjab Season 9 Voting! Have you voted yet? Click here, if Not.

ਉਹਨਾਂ ਇੰਸਟਾਗ੍ਰਾਮ 'ਤੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ, 'Ajj Aa Dekh Ke Sab Toh Pehla Meri Maa Ne Jina Khush Hona Bus Oh I Cn Imagine Can’t Thank Enough To God For This Had A Wonderful Shoot Of The Song With Legend Himself @akshaykumar Paaji Main Sachi Milan Toh Pehla Anxiety Hoyi Payi Si But He Met Me Nd Said Paaji Tension Ni Bhot Araam Naal Sakoon Naal Shoot Karde Aa Bus Fir Rabb Naal He Si Te Tuhadi Saareya Di Blessings And @azeemdayani Bro Meri Jaan Hai Tu U R Awesome Thankuu so Much For Making Everything Possible @dharmamovies'

ਹੋਰ ਵੇਖੋ : ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ‘ਮੁਹੱਬਤ’ ਆ ਰਹੀ ਹੈ ਲੋਕਾਂ ਨੂੰ ਪਸੰਦ, ਦੇਖੋ ਵੀਡੀਓ

ਬੀ ਪਰਾਕ ਦੀ ਮਾਂ ਨੂੰ ਹੀ ਨਹੀਂ ਸਗੋਂ ਅੱਜ ਉਹਨਾਂ ਦੀ ਇਸ ਕਾਮਯਾਬੀ ਤੋਂ ਉਹਨਾਂ ਦੇ ਪ੍ਰਸ਼ੰਸ਼ਕ ਵੀ ਬਹੁਤ ਖੁਸ਼ ਹਨ। ਇਹਨਾਂ ਹੀ ਨਹੀਂ ਕਲਾਕਾਰ ਗਿੱਪੀ ਗਰੇਵਾਲ ਨੇ ਵੀ ਟਵਿੱਟਰ 'ਤੇ ਉਹਨਾਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ ਉਹਨਾਂ ਲਿਖਿਆ ਹੈ 'ਫੱਟੇ ਦਿੰਦੇ ਚੱਕ ਪੰਜਾਬੀ' ਉਹਨਾਂ ਇਹ ਲਿਖ ਕੇ ਬੀ ਪਰਾਕ ਅਤੇ ਅਕਸ਼ੇ ਕੁਮਾਰ ਦੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਦੱਸ ਦਈਏ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ 21 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ 1897 ਦੀ ਸਾਰਾਗੜੀ ਲੜਾਈ ਦੇ ਸਿੱਖ ਯੋਧਿਆਂ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਕਈ ਪੰਜਾਬੀ ਗੀਤ ਹੋਣ ਵਾਲੇ ਹਨ ਜਿੰਨ੍ਹਾਂ 'ਚ ਜੈਜ਼ੀ ਬੀ, ਅਤੇ ਬੀ ਪਰਾਕ ਦੇ ਗਾਣੇ ਸ਼ਾਮਿਲ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network