ਬੀ ਪਰਾਕ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Baarish ki jaaye’ ਦਾ ਫਰਸਟ ਲੁੱਕ, ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿਦੀਕੀ ਆਉਣਗੇ ਨਜ਼ਰ

written by Lajwinder kaur | March 07, 2021

ਆਪਣੀ ਦਮਦਾਰ ਆਵਾਜ਼ ਤੇ ਮਿਊਜ਼ਿਕ ਦੇ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਨਾਉਣ ਵਾਲੇ ਗਾਇਕ ਬੀ ਪਰਾਕ ਨੇ ਆਪਣੇ ਨਵੇਂ ਸਿੰਗਲ ਟਰੈਕ ਦਾ ਫਰਸਟ ਲੁੱਕ ਸ਼ੇਅਰ ਕਰ ਦਿੱਤਾ ਹੈ। ਜੀ ਹਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿਦੀਕੀ ਪੰਜਾਬੀ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਵੀਡੀਓ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਫੇਮਸ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਇਸ ਮਿਊਜ਼ਿਕ ਵੀਡੀਓ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

inside image of b praak new song baarish ki jaaye poster with fans image source- instagram

ਹੋਰ ਪੜ੍ਹੋ :ਕੰਵਰ ਗਰੇਵਾਲ ਦਾ ਨਵਾਂ ਕਿਸਾਨੀ ਗੀਤ ‘ਕਣਕਾਂ ਦਾ ਪੀਰ’ ਕਰ ਰਿਹਾ ਹੈ ਹਰ ਇੱਕ ਨੂੰ ਭਾਵੁਕ, ਬਿਆਨ ਕੀਤਾ ਕਿਸਾਨ ਦੇ ਜਜ਼ਬਾਤਾਂ ਨੂੰ, ਦੇਖੋ ਵੀਡੀਓ

inside image of suanda and nawazudin image source- instagram

ਗਾਇਕ ਬੀ ਪਰਾਕ ਨੇ ਆਪਣੇ ਨਵੇਂ ਗੀਤ ‘Baarish ki jaaye’ ਦਾ ਪੋਸਟਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ਕੈਸੇ ਸ਼ੁਕਰ ਕਰੂ ਉਸ ਰੱਬ ਕਾ ਜੋ ਆਜ ਯੇ ਭੀ ਦੇਖ ਰਹੇ ਹੈ ਹਮ 🙈🙈ਦੋਸਤੋ ਬਹੁਤ ਹੀ ਖੁਸ਼ਨਸੀਬੀ ਵਾਲੀ ਬਾਤ ਹੈ ਪੰਜਾਬੀ ਇੰਡਸਟਰੀ ਕੇ ਲੀਏ ਔਰ ਬਾਲੀਵੁੱਡ ਕੇ ਲੀਏ..ਧੰਨਵਾਦ ਨਵਾਜ਼ੂਦੀਨ ਸਿਦੀਕੀ ਭਾਜੀ ਸਾਡੇ ਤੇ ਵਿਸ਼ਵਾਸ ਕਰਨ ਦੇ ਲਈ..ਸੁਨੰਦਾ ਸ਼ਰਮਾ ਤੁਸੀਂ ਕਮਾਲ ਦੇ ਹੋ...ਤਿਆਰ ਹੋ ਜਾਓ ਬਹੁਤ ਜਲਦ ਕੁਝ ਹੀ ਦਿਨਾਂ ‘ਚ #Baarishkijaaye’  । ਨਾਲ ਹੀ ਉਨ੍ਹਾਂ ਨੇ ਗਾਣੇ ਦੀ ਪੂਰੀ ਟੀਮ ਨੂੰ ਟੈਗ ਕੀਤਾ ਹੈ।

b praak jaani and arwinder khaira image source- instagram

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਜਾਨੀ ਦੀ ਕਲਮ 'ਚੋਂ ਹੀ ਨਿਕਲੇ ਨੇ। ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤੀ ਹੈ। ਇਸ ਗੀਤ ਨੂੰ ਲੈ ਕੇ ਫੈਨਜ਼ ਕਾਫੀ ਉਤਸੁਕ ਨਜ਼ਰ ਆ ਰਹੇ ਨੇ। ਗਾਣੇ ਦਾ ਪੋਸਟਰ ਸ਼ੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

 

View this post on Instagram

 

A post shared by B PRAAK(HIS HIGHNESS) (@bpraak)

0 Comments
0

You may also like