ਕੰਵਰ ਗਰੇਵਾਲ ਦਾ ਨਵਾਂ ਕਿਸਾਨੀ ਗੀਤ ‘ਕਣਕਾਂ ਦਾ ਪੀਰ’ ਕਰ ਰਿਹਾ ਹੈ ਹਰ ਇੱਕ ਨੂੰ ਭਾਵੁਕ, ਬਿਆਨ ਕੀਤਾ ਕਿਸਾਨ ਦੇ ਜਜ਼ਬਾਤਾਂ ਨੂੰ, ਦੇਖੋ ਵੀਡੀਓ

Written by  Lajwinder kaur   |  March 07th 2021 10:31 AM  |  Updated: March 07th 2021 11:08 AM

ਕੰਵਰ ਗਰੇਵਾਲ ਦਾ ਨਵਾਂ ਕਿਸਾਨੀ ਗੀਤ ‘ਕਣਕਾਂ ਦਾ ਪੀਰ’ ਕਰ ਰਿਹਾ ਹੈ ਹਰ ਇੱਕ ਨੂੰ ਭਾਵੁਕ, ਬਿਆਨ ਕੀਤਾ ਕਿਸਾਨ ਦੇ ਜਜ਼ਬਾਤਾਂ ਨੂੰ, ਦੇਖੋ ਵੀਡੀਓ

ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਕਿ ਕਿਸਾਨੀ ਅੰਦੋਲਨ ‘ਚ ਸ਼ੁਰੂਆਤੀ ਦਿਨਾਂ ਤੋਂ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉਹ ਆਪਣੇ ਕਿਸਾਨੀ ਗੀਤਾਂ ਦੇ ਨਾਲ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਹੇ ਨੇ। ਕੇਂਦਰ ਸਰਕਾਰ ਦੇ ਹੁਕਮਾਂ ਦੇ ਨਾਲ ਕੰਵਰ ਗਰੇਵਾਲ ਦੇ ਤੇ ਕੁਝ ਹੋਰ ਗਾਇਕਾਂ ਦੇ ਕਿਸਾਨੀ ਗੀਤ ਯੂਟਿਊਬ ਉੱਤੇ ਹਟਾ ਦਿੱਤੇ ਗਏ ਸੀ । ਪਰ ਪੰਜਾਬੀ ਗਾਇਕਾਂ ਕਿਸਾਨਾਂ ਦੇ ਸਮਰਥਨ ਚ ਡੱਟੇ ਹੋਏ ਨੇ। ਗਾਇਕ ਕੰਵਰ ਗਰੇਵਾਲ ਜੋ ਕਿ ਆਪਣੇ ਨਵੇਂ ਕਿਸਾਨੀ ਗੀਤ ‘ਕਣਕਾਂ ਦਾ ਪੀਰ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ।

inside image of kanwar grewal

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਸਾਂਝਾ ਕੀਤਾ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਦਾ ਵੀਡੀਓ, ਕਿਸਾਨੀ ਝੰਡੇ ‘ਚ ਲਪੇਟ ਕੇ ਦਿੱਤੀ ਗਈ ਸ਼ਰਧਾਂਜਲੀ

inside image of kanwar grewal from kankan da peer image source- youtube

ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਇੱਕ ਕਿਸਾਨ ਦੇ ਮਨ ਚ ਚੱਲ ਰਹੇ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ ਸਿੱਧਾ ਦਿਲ ਨੂੰ ਛੂਹੁੰਦੇ ਨੇ। ਇਸ ਗੀਤ ਦੇ ਬੋਲ  Vari Rai ਨੇ ਲਿਖੇ ਨੇ ਤੇ ਮਿਊਜ਼ਿਕ Bhai Manna Singh ਨੇ ਦਿੱਤਾ ਹੈ। ਗਾਣੇ ਦਾ ਬਾਕਮਾਲ ਦਾ ਵੀਡੀਓ ਖੁਦ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ। ਵੀਡੀਓ ‘ਚ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਮਲਕੀਤ ਰੌਣੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਮਲਕੀਤ ਰੌਣੀ ਵੀ ਕਿਸਾਨੀ ਅੰਦੋਲਨ ਚ ਪਹਿਲੇ ਦਿਨ ਤੋਂ ਹੀ ਨਾਲ ਜੁੜੇ ਹੋਏ ਨੇ।

malkeet rauni image image source- youtube

ਇਸ ਕਿਸਾਨੀ ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕੰਵਰ ਗਰੇਵਾਲ ਕਈ ਕਿਸਾਨੀ ਗੀਤ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ। ਤੁਹਾਨੂੰ ਇਹ ਕਿਸਾਨੀ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।

kankan da peer song actor malkeet rauni image source- youtube


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network