ਬੀ ਪਰਾਕ ਨੇ ਸਾਂਝਾ ਕੀਤਾ ‘ਫਿਲਹਾਲ 2’ ਦਾ ਨਵਾਂ ਪੋਸਟਰ, ਵੀਡੀਓ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ, ਨੂਪੁਰ ਸੈਨਨ ਤੇ ਐਮੀ ਵਿਰਕ

written by Lajwinder kaur | June 24, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਮੋਸਟ ਅਵੇਟਡ ਗੀਤ ‘ਫਿਲਹਾਲ 2’ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ ਇਕ ਵਾਰ ਫਿਰ ਤੋਂ ਪਹਿਲੇ ਗੀਤ ਫਿਲਹਾਲ ਦੀ ਪੂਰੀ ਟੀਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

B Praak-song Image Source: Instagram
ਹੋਰ ਪੜ੍ਹੋ : ਸਰਗੁਣ ਮਹਿਤਾ ਦੋ ਮਹੀਨੇ ਬਾਅਦ ਮਿਲੀ ਪਤੀ ਨੂੰ, ਪਤਨੀ ਨੂੰ ਦੇਖਕੇ ਖੁਸ਼ੀ ਦੇ ਨਾਲ ਭਾਵੁਕ ਹੋਏ ਰਵੀ ਦੁਬੇ, ਦੇਖੋ ਵੀਡੀਓ
ਖ਼ਾਨ ਸਾਬ ਨੇ ਕਰਵਾਇਆ ਨਵਾਂ ਹੇਅਰ ਸਟਾਈਲ, ਪ੍ਰਸ਼ੰਸਕ ਕਰ ਰਹੇ ਨੇ ਮਜ਼ੇਦਾਰ ਕਮੈਂਟ, ਇੱਕ ਯੂਜ਼ਰ ਨੇ ਕਿਹਾ–‘ਭਾਈ ਟਵਿੱਟਰ ਲੱਗ..
b praak shared filhaal 2 new poster with fans Image Source: Instagram
ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਆ ਰਹੇ ਹੈ ਲੈ ਕਰ ਮੁਹੱਬਤ ਕਾ ਦਰਦ ਫਿਰ ਸੇ #Filhaal2Mohabbat ਟੀਜ਼ਰ ਰਿਲੀਜ਼ਿੰਗ 30th ਜੂਨ ਮੈਂ ਉਤਸ਼ਾਹਿਤ ਵੀ ਹਾਂ ਪਰ But Nervous Also❤️🙏❤️’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ।
Akshay Kumar First ever music video Song Filhall First Look B Praak Jaani  Image Source: Instagram
ਜੇ ਗੱਲ ਕਰੀਏ ਬੀ ਪਰਾਕ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਸਾਲ 2019 ‘ਚ ਆਏ ਫਿਲਹਾਲ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ‘ਫਿਲਹਾਲ 2’ ਨੂੰ ਵੀ ਜਾਨੀ ਨੇ ਹੀ ਲਿਖਿਆ ਹੈ। ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਅਕਸ਼ੇ ਕੁਮਾਰ, ਨੂਪੁਰ ਸੈਨਨ ਤੇ ਐਮੀ ਵਿਰਕ । ਇਸ ਵਾਰ ਵੀ ਇਸ ਵੀਡੀਓ ਨੂੰ ਅਰਵਿੰਦਰ ਖਹਿਰਾ ਵੱਲੋਂ ਹੀ ਤਿਆਰ ਕੀਤਾ ਗਿਆ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵਾਰ ਇਸ ਗੀਤ ਨੂੰ ਕਿਵੇਂ ਦਾ ਰਿਸਪਾਂਸ ਮਿਲਦਾ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜਦੋਂ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਵੇਗਾ।
 
View this post on Instagram
 

A post shared by B PRAAK(HIS HIGHNESS) (@bpraak)

0 Comments
0

You may also like