ਬੀ ਪਰਾਕ ਦੇ ਦੂਜੇ ਬੱਚੇ ਦਾ ਜਨਮ ਵੇਲੇ ਹੋਇਆ ਦਿਹਾਂਤ

written by Lajwinder kaur | June 15, 2022

B Praak's new born baby dies: ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਪੰਜਾਬੀ ਮਿਊਜ਼ਿਕ ਦੇ ਨਾਮੀ ਮਿਊਜ਼ਿਕ ਡਾਇਰੈਕਟਰ/ਗਾਇਕ ਬੀ ਪਰਾਕ ਜੋ ਕਿ ਆਪਣੇ ਦੂਜੇ ਬੱਚੇ ਦੇ ਜਨਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਪਰ ਖਬਰ ਸਾਹਮਣੇ ਆਈ ਹੈ ਕਿ ਬੀ ਪਰਾਕ ਦੇ ਦੂਜੇ ਬੱਚਾ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਬੱਚੇ ਦੀ ਮੌਤ ਜਨਮ ਸਮੇਂ ਹੀ ਹੋ ਗਈ ਹੈ।

ਹੋਰ ਪੜ੍ਹੋ : ਗੈਰੀ ਸੰਧੂ ਹੋਏ ਭਾਵੁਕ ਤੇ ਮੰਗੀ ਮੁਆਫ਼ੀ, ਕਿਹਾ-‘ਸਿੱਧੂ ਮੂਸੇਵਾਲਾ ਦੇ ਜਾਣ ਪਿੱਛੋਂ ਬਹੁਤ ਕੁਝ ਸਿੱਖ ਲਿਆ’

B Praak

ਇਹ ਦੁੱਖਦਾਇਕ ਖਬਰ ਖੁਦ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਇੱਕ ਪੋਸਟ ਪਾਈ ਹੈ ਜਿਸ ਉੱਤੇ ਲਿਖਿਆ ਗਿਆ ਹੈ ਕਿ ਉਹ ਇਸ ਸਮੇਂ ਬਹੁਤ ਹੀ ਦਰਦ ਚੋਂ ਲੰਘ ਰਹੇ ਨੇ। ਉਨ੍ਹਾਂ ਦੇ ਦੂਜੇ ਬੱਚੇ ਦੀ ਮੌਤ ਜਨਮ ਸਮੇਂ ਹੀ ਹੋ ਗਈ ਹੈ। ਬਤੌਰ ਮਾਪੇ ਅਸੀਂ ਇਸ ਸਮੇਂ  ਬਹੁਤ ਹੀ ਮੁਸ਼ਕਿਲ ਸਮੇਂ 'ਚੋਂ ਗੁਜ਼ਰ ਰਹੇ ਹਾਂ…’

B Praak meera

ਉਨ੍ਹਾਂ ਨੇ ਅੱਗੇ ਲਿਖਿਆ ਹੈ- ਅਸੀਂ ਸਾਰੇ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਖੀਰ ਤੱਕ ਆਪਣੇ ਪੂਰੇ ਯਤਨ ਕੀਤੇ ਅਤੇ ਸਾਨੂੰ ਸਪੋਰਟ ਕੀਤਾ...ਅਸੀਂ ਇਸ ਸਮੇਂ ਬਹੁਤ ਹੀ ਮੁਸ਼ਕਿਲ ਸਮੇਂ  'ਚ ਹਾਂ ਸੋ ਕਿਰਪਾ ਕਰਕੇ ਸਾਨੂੰ ਕੁਝ ਸਮੇਂ ਲਈ privacy ਦੇਵੋ...ਤੁਹਾਡੇ ਮੀਰਾ ਤੇ ਬੀ ਪਰਾਕ ਤੇ ਨਾਲ ਹੀ ਉਨ੍ਹਾਂ ਨੇ ਹੱਥ ਜੋੜੇ ਵਾਲੇ ਇਮੋਜ਼ੀ ਵੀ ਸਾਂਝਾ ਕੀਤਾ ਹੈ।

b praak shared his wife pic and wished happy birthday to meera bachan

ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਨੇ  ਸਾਲ 2019 ‘ਚ ਮੀਰਾ ਦੇ ਨਾਲ ਵਿਆਹ ਕਰਵਾ ਲਿਆ ਸੀ। ਸਾਲ 2020 ‘ਚ ਦੋਵੇਂ ਪਹਿਲੀ ਵਾਰ ਮਾਪੇ ਬਣੇ। ਮਈ ਮਹੀਨੇ ਚ ਹੀ ਮੀਰਾ ਤੇ ਬੀ ਪਰਾਕ ਨੇ ਦੂਜੀ ਵਾਰ ਮੰਮ-ਪਾਪਾ ਬਣਨ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਉਹ ਆਪਣੇ ਦੂਜੇ ਬੱਚੇ ਦਾ ਵੈਲਕਮ ਕਰਨ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਸਨ। ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਹ ਪਰਿਵਾਰ ਨੂੰ ਹੌਸਲੇ ਦਾ ਬੱਲ ਬਖ਼ਸ਼ਣ ਤੇ ਇਸ ਭਾਣੇ ਨੂੰ ਮੰਨਣ ਦੀ ਹਿੰਮਤ ਦੇਣ ।

ਹੋਰ ਪੜ੍ਹੋ : Karanvir Bohra Fraud Case: ਇਸ ਮਸ਼ਹੂਰ ਟੀਵੀ ਐਕਟਰ 'ਤੇ ਔਰਤ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ

 

View this post on Instagram

 

A post shared by B PRAAK(HIS HIGHNESS) (@bpraak)

You may also like