Trending:
Karanvir Bohra Fraud Case: ਇਸ ਮਸ਼ਹੂਰ ਟੀਵੀ ਐਕਟਰ 'ਤੇ ਔਰਤ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ
Tv Actor Karanvir Bohra Fraud Case: ਹਾਲ ਹੀ 'ਚ ਮਸ਼ਹੂਰ ਟੀਵੀ ਐਕਟਰ ਕਰਨਵੀਰ ਬੋਹਰਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ 'ਤੇ ਇਕ ਔਰਤ ਨੇ ਠੱਗੀ ਕਰਨ ਦਾ ਦੋਸ਼ ਲਗਾਇਆ ਹੈ। ਓਸ਼ੀਵਾੜਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
Image Source: Twitter
ਹੋਰ ਪੜ੍ਹੋ : ਕੈਟਰੀਨਾ ਕੈਫ ਨੂੰ ਛੱਡ ਕੇ ਵਿੱਕੀ ਕੌਸ਼ਲ ਕਿਸ ਨਾਲ ਕਰ ਰਹੇ ਨੇ ਰੋਮਾਂਸ? ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਤਸਵੀਰਾਂ
Image Source: Twitter
40 ਸਾਲਾ ਔਰਤ ਨੇ ਅਦਾਕਾਰ ਕਰਨਵੀਰ ਬੋਹਰਾ ਸਮੇਤ 6 ਲੋਕਾਂ ਖਿਲਾਫ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਔਰਤ ਦਾ ਕਹਿਣਾ ਹੈ ਕਿ ਉਸ ਤੋਂ 1.99 ਕਰੋੜ ਰੁਪਏ ਲਏ ਗਏ ਸਨ, ਜੋ 2.5 ਫੀਸਦੀ ਵਿਆਜ 'ਤੇ ਵਾਪਸ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਹੁਣ ਤੱਕ ਇਸ ਰਕਮ ਵਿੱਚੋਂ ਸਿਰਫ਼ ਇੱਕ ਕਰੋੜ ਰੁਪਏ ਹੀ ਵਾਪਸ ਕੀਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਔਰਤ ਨੇ Oshiwara Police Station ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ।
Image Source: Twitter
ਤੁਹਾਨੂੰ ਦੱਸ ਦੇਈਏ ਕਿ ਕਰਨਵੀਰ ਬੋਹਰਾ ਹਾਲ ਹੀ ਵਿੱਚ ਕੰਗਨਾ ਰਣੌਤ ਦੇ ਸ਼ੋਅ ‘ਲਾਕ ਅੱਪ’ ਵਿੱਚ ਨਜ਼ਰ ਆਏ ਸਨ। ਇਸ ਸ਼ੋਅ 'ਚ ਉਨ੍ਹਾਂ ਨੇ ਆਪਣੇ ਦਿਲ ਦੇ ਕਈ ਰਾਜ਼ ਜ਼ਾਹਿਰ ਕੀਤੇ ਸਨ ਅਤੇ ਇਹ ਵੀ ਦੱਸਿਆ ਸੀ ਕਿ ਉਹ ਕਰਜ਼ਾਈ ਹੈ। ਅਦਾਕਾਰ ਨੇ ਦੱਸਿਆ ਸੀ- 'ਮੈਂ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬ ਗਿਆ ਹਾਂ...ਹਾਲਤ ਅਜਿਹੀ ਹੈ ਕਿ ਸਿਰ ਉੱਤੇ ਹੋਰ ਕਰਜ਼ਾ ਵੀ ਵੀ ਨਹੀਂ ਚੜ੍ਹ ਰਿਹਾ ਹੈ।
ਕਰਨਵੀਰ ਫਿਲਮਾਂ 'ਚ ਕੁਝ ਖਾਸ ਨਹੀਂ ਦਿਖਾ ਸਕੇ ਪਰ ਟੈਲੀਵਿਜ਼ਨ 'ਚ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ। ਇਨ੍ਹਾਂ ਸੀਰੀਅਲਾਂ 'ਚ 'ਕਿਉਂਕੀ ਸਾਸ ਭੀ ਕਭੀ ਬਹੂ ਥੀ', 'ਕੀ ਹਾਦਸਾ ਕੀ ਹਕੀਕਤ', 'ਕੁਸੁਮ', 'ਸ਼ਰਾਰਤ', 'ਕਸੌਟੀ ਜ਼ਿੰਦਗੀ ਕੀ', 'ਪਿਆ ਕੇ ਘਰ ਜਾਨਾ ਹੈ', 'ਏਕ ਸੇ ਬਹੂ ਏਕ', 'ਕਬੂਲ' ਵਰਗੇ ਕਈ ਟੀਵੀ ਸੀਰੀਅਲ ਸ਼ਾਮਿਲ ਹਨ। ਕਰਨਵੀਰ ਬੋਹਰਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਲ ਹੀ ਆਪਣੇ ਬੱਚੀਆਂ ਦੇ ਨਾਲ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ।
ਹੋਰ ਪੜ੍ਹੋ : ਵਿਵਾਦਿਤ ਬਿਆਨ ਤੋਂ ਬਾਅਦ ਕਿਰਨ ਬੇਦੀ ਨੇ ਆਪਣੇ ਸ਼ਬਦਾਂ ਲਈ ਮੰਗੀ ਮੁਆਫ਼ੀ
Maharashtra | Case registered against 6 people including actor Manoj Bohra alias Karanvir Bohra for allegedly cheating a 40-year-old woman of Rs 1.99 crores after promising to return it at 2.5% interest; woman claimed that only an amount of over Rs 1cr was returned: Oshiwara PS
— ANI (@ANI) June 15, 2022