ਵਿਵਾਦਿਤ ਬਿਆਨ ਤੋਂ ਬਾਅਦ ਕਿਰਨ ਬੇਦੀ ਨੇ ਆਪਣੇ ਸ਼ਬਦਾਂ ਲਈ ਮੰਗੀ ਮੁਆਫ਼ੀ

Written by  Lajwinder kaur   |  June 14th 2022 09:33 PM  |  Updated: June 14th 2022 09:42 PM

ਵਿਵਾਦਿਤ ਬਿਆਨ ਤੋਂ ਬਾਅਦ ਕਿਰਨ ਬੇਦੀ ਨੇ ਆਪਣੇ ਸ਼ਬਦਾਂ ਲਈ ਮੰਗੀ ਮੁਆਫ਼ੀ

ਪਹਿਲੀ ਮਹਿਲਾ ਆਈ.ਪੀ.ਐਸ.ਆਫ਼ੀਸੀਅਰ ਰਹਿ ਚੁੱਕੀ ਅਤੇ ਪੁਡੂਚੇਰੀ ਦੀ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਨੇ ਆਪਣੇ ਸ਼ਬਦਾਂ ਲਈ ਮੁਆਫ਼ੀ ਮੰਗੀ। ਦੱਸ ਦਈਏ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸਿੱਖਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਵੀ ਕਿਰਨ ਬੇਦੀ ਨੂੰ ਗਿਆਨ ਦਾ ਪਾਠ ਵੀ ਪੜਾਇਆ ਗਿਆ । ਪਰ ਹੁਣ ਕਿਰਨ ਬੇਦੀ ਨੇ ਆਪਣੇ ਸ਼ਬਦਾਂ ਦੇ ਲਈ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਟਵਿੱਟਰ ਉੱਤੇ ਟਵੀਟ ਕਰਕੇ ਮੁਆਫ਼ੀ ਮੰਗੀ ਹੈ।

ਹੋਰ ਪੜ੍ਹੋ : ਚਰਚਾ ਬਣਿਆ ਸਿੱਧੂ ਮੂਸੇਵਾਲੇ ਦਾ ਹਮਸ਼ਕਲ, ਹਰ ਕੋਈ ਖਾ ਰਿਹਾ ਹੈ ਭੁਲੇਖਾ, ਪ੍ਰਸ਼ੰਸਕ ਖਿੱਚਵਾ ਰਹੇ ਨੇ ਤਸਵੀਰਾਂ

kiran bedi

ਉਨ੍ਹਾਂ ਨੇ ਆਪਣੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਸ 'ਚ ਉਹ ਗੁਰੂ ਸਾਹਿਬ ਜੀ ਦੀ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਬਿਆਨ 'ਤੇ ਸਫਾਈ ਦਿੰਦੇ ਹੋਏ ਲਿਖਿਆ ਹੈ- ‘ਅਸੀਂ ਸਵੇਰੇ ਉੱਠ ਕੇ ਪਾਠ ਕਰਦੇ ਹਾਂ ਅਤੇ ਸੇਵਾ ਵੀ ਕਰਦੇ ਹਾਂ...ਮੈਂ ਭਗਤ ਹਾਂ...ਮੈਂ ਬਾਬਾ ਜੀ ਦਾ ਆਸ਼ੀਰਵਾਦ ਲੈਂਦੀ ਹਾਂ...ਮੈਂ ਦਿਨ ਦੀ ਸ਼ੁਰੂਆਤ ਘਰ ਵਿੱਚ ਪਾਠ ਦੇ ਨਾਲ ਕਰਦੀ ਹਾਂ...ਕਿਰਪਾ ਕਰਕੇ ਮੇਰੀ ਨੀਅਤ 'ਤੇ ਸ਼ੱਕ ਨਾ ਕਰੋ...ਮੇਰੇ ਮਨ ਅੰਦਰ ਸਿੱਖਾਂ ਲਈ ਬਹੁਤ ਸਤਿਕਾਰ ਹੈ’

inside image of kiran bedi applogiesd

ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਹੈ - 'ਮੇਰੇ ਭਾਈਚਾਰੇ ਲਈ ਸਭ ਤੋਂ ਵੱਧ ਸਤਿਕਾਰ ਹੈ...ਮੈਂ ਬਾਬਾ ਨਾਨਕ ਦੇਵ ਜੀ ਦੀ ਸ਼ਰਧਾਲੂ ਹਾਂ... ਕਿਸੇ ਨੂੰ ਵੀ ਠੇਸ ਪਹੁੰਚਾਉਣ ਦੀ ਮੇਰੀ ਭਾਵਨਾ ਨਹੀਂ ਸੀ’

inside image of kiran bedi

ਦੱਸ ਦਈਏ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਆਪਣੀ ' Fearless Governance' ਦੇ ਹਿੰਦੀ ਐਡੀਸ਼ਨ ਦੀ ਕਿਤਾਬ ਲਾਂਚ ਦੌਰਾਨ '12 ਵਜੇ' ਵਾਲੀ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਉਹ ਆਪਣੀ ਇਸ ਟਿੱਪਣੀ ਲਈ ਟ੍ਰੋਲ ਹੋਈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਇੱਕ ਕੋਰੀਅਨ ਫੈਨ ਦਾ ਵੀਡੀਓ ਹੋ ਰਿਹਾ ਹੈ ਵਾਇਰਲ, ਇਸ ਫੈਨ ਨੇ ‘295’ ਗੀਤ ਗਾ ਕੇ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network