ਚਰਚਾ ਬਣਿਆ ਸਿੱਧੂ ਮੂਸੇਵਾਲੇ ਦਾ ਹਮਸ਼ਕਲ, ਹਰ ਕੋਈ ਖਾ ਰਿਹਾ ਹੈ ਭੁਲੇਖਾ, ਪ੍ਰਸ਼ੰਸਕ ਖਿੱਚਵਾ ਰਹੇ ਨੇ ਤਸਵੀਰਾਂ

written by Lajwinder kaur | June 14, 2022

Late Sidhu Moosewala's doppelganger's picture goes viral: ਸਿੱਧੂ ਮੂਸੇਵਾਲਾ ਭਾਵੇਂ ਇਸ ਫਾਨੀ ਦੁਨੀਆ ਤੋਂ ਚਲੇ ਗਏ, ਪਰ ਉਹ ਹਮੇਸ਼ਾ ਆਪਣੇ ਗੀਤਾਂ ਦੇ ਰਾਹੀਂ ਰਹਿੰਦੀ ਦੁਨੀਆ ਤੱਕ ਜ਼ਿੰਦਾ ਰਹਿਣਗੇ। ਸੋਸ਼ਲ ਮੀਡੀਆ ਉੱਤੇ ਇੱਕ ਸਖ਼ਸ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਸਿੱਧੂ ਮੂਸੇਵਾਲੇ ਦਾ ਇੱਕ ਹਮਸ਼ਕਲ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜੋ ਬਿਲਕੁਲ ਸਿੱਧੂ ਮੂਸੇਵਾਲਾ ਵਰਗਾ ਲੱਗਦਾ ਹੈ। ਉਸੇ ਤਰ੍ਹਾਂ ਦਾ ਸਟਾਇਲ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਨੂੰ ਛੱਡ ਕੇ ਵਿੱਕੀ ਕੌਸ਼ਲ ਕਿਸ ਨਾਲ ਕਰ ਰਹੇ ਨੇ ਰੋਮਾਂਸ? ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਤਸਵੀਰਾਂ

singer sidhu moose wala doppleganger

ਅੰਮ੍ਰਿਤਪਾਲ ਨਾਮ ਦਾ ਇਹ ਗੱਭਰੂ ਸਿੱਧੂ ਮੂਸੇਵਾਲਾ ਵਾਂਗ ਹੀ ਪੱਗ ਬੰਨਦਾ ਏ, ਉਸੇ ਹੀ ਤਰ੍ਹਾਂ ਤੁਰਦਾ ਅਤੇ ਉਸੇ ਸਟਾਈਲ ‘ਚ ਸਟੇਜ ਉੱਤੇ ਪ੍ਰਫਾਰਮੈਂਸ ਦਿੰਦਾ ਹੈ। ਇਸ ਗੱਭਰੂ ਦਾ ਕਹਿਣ ਹੈ ਕਿ ਉਸ ਦੀ ਰੋਟੀ ਸਿੱਧੂ ਮੂਸੇਵਾਲਾ ਦੇ ਸਿਰ ਉੱਤੇ ਚੱਲਦੀ ਸੀ, ਕਿਉਂਕਿ ਉਹ ਸਿੱਧੂ ਮੂਸੇਵਾਲਾ ਵਰਗਾ ਲਗਦਾ ਸੀ। ਜਿਸ ਕਰਕੇ ਲੋਕ ਵੀ ਉਸਦੇ ਨਾਲ ਸੈਲਫੀਆਂ ਵੀ ਲੈਂਦੇ ਸਨ। ਜਿਸ ਕਰਕੇ ਉਸ ਕਈ ਪ੍ਰੋਗਰਾਮ ਮਿਲਦੇ ਸਨ।

ਇਸ ਗੱਭਰੂ ਨੇ ਦੱਸਿਆ ਹੈ ਕਿ ਉਸ ਨੂੰ ਸਿੱਧੂ ਮੂਸੇਵਾਲਾ ਦੇ ਮੌਤ ਉੱਤੇ ਬਹੁਤ ਜ਼ਿਆਦਾ ਦੁੱਖ ਹੋਇਆ । ਉਹ ਬਾਈ ਸਿੱਧੂ ਮੂਸੇਵਾਲਾ ਦੇ ਗੀਤ ਗਾਉਂਦਾ ਸੀ, ਉਸ ਨੂੰ ਕਈ ਪ੍ਰੋਗਰਾਮ ਸਿੱਧੂ ਮੂਸੇਵਾਲਾ ਕਰਕੇ ਹੀ ਮਿਲਦੇ ਸਨ। ਪਰ ਉਹ ਕਦੇ ਸਿੱਧੂ ਮੂਸੇਵਾਲਾ ਨੂੰ ਮਿਲ ਨਹੀਂ ਸੀ ਪਾਇਆ, ਜਿਸ ਦਾ ਉਸ ਨੂੰ ਕਾਫੀ ਦੁੱਖ ਹੈ। ਸਿੱਧੂ ਮੂਸੇਵਾਲਾ ਨੇ ਇੱਕ ਲੋਕਿਟ ਬਣਾਇਆ ਹੋਇਆ ਹੈ ਜਿਸ ਉੱਤੇ 5911 ਲਿਖਿਆ ਹੈ। ਇਸ ਗੱਭਰੂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਸਨ।

viral pic of sidhu moose wala humshakal

ਦੱਸ ਦਈਏ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 28 ਸਾਲਾ ਦਾ ਸਿੱਧੂ ਮੂਸੇਵਾਲਾ ਨਿੱਕੀ ਉਮਰ ‘ਚ ਹੀ ਬਹੁਤ ਸਾਰੀਆਂ ਪ੍ਰਾਪਤੀਆਂ ਤੇ ਸ਼ੌਹਰਤ ਹਾਸਿਲ ਕਰ ਲਈ ਸੀ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ਚ ਵੀ ਕੰਮ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਹੈਰਾਨ ਕਰ ਦਿੱਤਾ, ਜਿਸ ਕਰਕੇ ਮਿਊਜ਼ਿਕ ਜਗਤ 'ਚ ਸੋਗ ਫੈਲਿਆ ਪਿਆ ਸੀ।

 

You may also like