ਕੈਟਰੀਨਾ ਕੈਫ ਨੂੰ ਛੱਡ ਕੇ ਵਿੱਕੀ ਕੌਸ਼ਲ ਕਿਸ ਨਾਲ ਕਰ ਰਹੇ ਨੇ ਰੋਮਾਂਸ? ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਤਸਵੀਰਾਂ

written by Lajwinder kaur | June 14, 2022

Vicky Kaushal and Tripti Dimri's romantic Pics Viral: ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਜੋ ਕਿ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਦੋਵੇਂ ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਨਦੀ ਦੇ ਕੰਢੇ ਨਜ਼ਰ ਆ ਰਹੇ ਹਨ। ਤ੍ਰਿਪਤੀ ਡਿਮਰੀ ਨੇ ਪੀਲੇ ਰੰਗ ਦੀ ਬਹੁਤ ਹੀ ਖੂਬਸੂਰਤ ਅਤੇ ਬੋਲਡ ਡਰੈੱਸ ਪਾਈ ਹੋਈ ਹੈ,  ਵਿੱਕੀ ਕੌਸ਼ਲ ਜੋ ਕਿ ਚਿੱਟੇ ਰੰਗ ਦੀ ਕਮੀਜ਼-ਪੈਂਟ ਪਾਈ ਹੋਈ ਹੈ। ਪਰ ਕੈਟਰੀਨਾ ਕੈਫ ਨੂੰ ਛੱਡ ਕੇ ਵਿੱਕੀ ਕੌਸ਼ਲ ਤ੍ਰਿਪਤੀ ਨਾਲ ਕਿੱਥੇ ਰੋਮਾਂਟਿਕ ਹੋ ਰਹੇ ਨੇ?

ਹੋਰ ਪੜ੍ਹੋ : ਵਿਆਹ ਦੇ ਕੁਝ ਮਹੀਨਿਆਂ ਬਾਅਦ ਕੈਟਰੀਨਾ ਅਤੇ ਵਿੱਕੀ ਦੇ ਵਿਚਕਾਰ ਆਇਆ ਕੋਈ ਤੀਜਾ, ਅਦਾਕਾਰਾ ਨੇ ਤਸਵੀਰ ਸਾਂਝੀ ਕਰਕੇ ਕੀਤਾ ਖੁਲਾਸਾ

Leaked photos from Vicky Kaushal and Tripti Dimri's romantic image source Instagram

ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਕਰੋਸ਼ੀਆ 'ਚ ਕਲਿੱਕ ਕੀਤੀਆਂ ਗਈਆਂ ਹਨ, ਜਿੱਥੇ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਆਪਣੀ ਆਉਣ ਵਾਲੇ ਰੋਮਾਂਟਿਕ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਵਿੱਕੀ ਅਤੇ ਤ੍ਰਿਪਤੀ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਭਰਾ ਕੈਟਰੀਨਾ ਭਾਬੀ ਕਿੱਥੇ ਹੈ?'

image source Instagram

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੀ ਜੋੜੀ ਕਾਫੀ ਕੂਲ ਲੱਗ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਆਨੰਦ ਤਿਵਾਰੀ ਕਰ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਾਹ ਖਾਨ ਨੇ ਕੈਟਰੀਨਾ ਕੈਫ ਨੂੰ ਜਲਾਉਣ ਲਈ ਵਿੱਕੀ ਕੌਸ਼ਲ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਤੇ ਨਾਲ ਹੀ ਲਿਖਿਆ ਸੀ ਕੈਟਰੀਨਾ ਵਿੱਕੀ ਨੂੰ ਕੋਈ ਹੋਰ ਮਿਲ ਗਈ ਹੈ। ਇਹ ਤਸਵੀਰ ਨੂੰ ਫਰਾਹ ਨੇ ਮਜ਼ਾਕੀਆ ਅੰਦਾਜ਼ ਵਾਲੀ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਸੀ।

inside image of vicky kaushal iffa 2022 image source Instagram

ਫਰਾਹ ਖਾਨ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਕੈਟਰੀਨਾ ਕੈਫ ਨੇ ਉਹੀ ਤਸਵੀਰ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ- ਤੁਹਾਨੂੰ ਇਜਾਜ਼ਤ ਹੈ। ਇਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਵੀ ਉਹੀ ਫੋਟੋ ਇੰਸਟਾ ਸਟੋਰੀ 'ਤੇ ਪਾਈ ਅਤੇ ਲਿਖਿਆ- ਅਸੀਂ ਸਿਰਫ਼ ਦੋਸਤ ਹਾਂ। ਦੱਸ ਦਈਏ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਪਿਛਲੇ ਸਾਲ ਦਸੰਬਰ ਮਹੀਨੇ 'ਚ ਵਿਆਹ ਕਰਵਾ ਲਿਆ ਸੀ। ਦੋਵਾਂ ਦਾ ਵਿਆਹ ਸੋਸ਼ਲ ਮੀਡੀਆ ਉੱਤੇ ਛਾਇਆ ਰਿਹਾ ਸੀ। ਦੱਸ ਦਈਏ ਹਾਲ ਹੀ 'ਚ ਵਿੱਕੀ ਕੌਸ਼ਲ ਨੂੰ ਆਈਫਾ ਅਵਾਰਡਸ 2022 'ਚ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਵੀ ਮਿਲਿਆ ਹੈ।

 

You may also like