ਬੀ ਪਰਾਕ ਦੇ ਲਾਡਲੇ ਪੁੱਤਰ ਅਦਾਬ ਦੇ ਪਹਿਲੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | July 18, 2021

ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਜੋ ਕਿ ਪਿਛਲੇ ਸਾਲ ਪਿਤਾ ਬਣੇ ਸੀ। ਉਨ੍ਹਾਂ ਦੀ ਪਤਨੀ ਮੀਰਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਬੀ ਪਰਾਕ ਤੇ ਮੀਰਾ ਨੇ ਆਪਣੇ ਪੁੱਤ ਦਾ ਨਾਂਅ ਅਦਾਬ ਬੱਚਨ ਰੱਖਿਆ । ਉਨ੍ਹਾਂ ਦਾ ਪੁੱਤਰ 16 ਜੁਲਾਈ ਨੂੰ ਇੱਕ ਸਾਲ ਦਾ ਹੋ ਗਿਆ ਹੈ।

b praak with family Image Source: Instagram

ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਪਿਆਰ ਭਰੀ ਵੀਡੀਓ ਪੋਸਟ ਪਾ ਕੇ ਆਪਣੇ ਬੁਆਏ ਫ੍ਰੈਂਡ ਗੁਰਬਖਸ਼ ਚਾਹਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਹੋਰ ਪੜ੍ਹੋ : ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ‘ਚ ਬੱਝੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼

inside image of b praak son adaab Image Source: Instagram

ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਖ਼ਾਸ ਮੌਕੇ ’ਤੇ ਬੀ ਪਰਾਕ ਨੇ ਬੇਹੱਦ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਬੀ ਪਰਾਕ ਦਾ ਲਾਡਲਾ ਅਦਾਬ ਬੱਚਨ ਬੇਹੱਦ ਕਿਊਟ ਨਜ਼ਰ ਆ ਰਿਹਾ ਹੈ। ਅਦਾਬ ਦੀਆਂ ਤਿੰਨ ਤਸਵੀਰਾਂ ਬੀ ਪਰਾਕ ਨੇ ਸਾਂਝੀਆਂ ਕੀਤੀਆਂ ਹਨ ਤੇ ਤਸਵੀਰਾਂ ਨਾਲ ਇਕ ਦਿਲ ਨੂੰ ਛੂਹ ਜਾਣ ਵਾਲੀ ਕੈਪਸ਼ਨ ਵੀ ਲਿਖੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

inside image of b praak son first birthday image Image Source: Instagram

ਉੱਧਰ ਬੀ ਪਰਾਕ ਨੇ ਆਪਣੇ ਬੇਟੇ ਦੇ ਨਾਂਅ 'ਤੇ ਬਣਾਏ ਇੰਸਟਾਗ੍ਰਾਮ ਪੇਜ਼ ਉੱਤੇ ਅਦਾਬ ਦੇ ਪਹਿਲੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ। ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਫਿਲਹਾਲ-2’ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by Adabb Bachan (@adabbbachan)

0 Comments
0

You may also like