ਬੀ ਪਰਾਕ ਨੇ ਆਪਣੇ ਨਵਜਨਮੇ ਬੇਟੇ ਅਤੇ ਪਤਨੀ ਦੇ ਨਾਲ ਸਾਂਝੀ ਕੀਤੀ ਤਸਵੀਰ, ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ
ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਉਨ੍ਹਾਂ ਦੀ ਪਤਨੀ ਮੀਰਾ ਵੀ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੀ ਪਰਾਕ ਨੇ ਇਸ ਤਸਵੀਰ ਨੂੰ ਆਪਣੇ ਪਰਿਵਾਰ ਦੀ ਸਭ ਤੋਂ ਬਿਹਤਰੀਨ ਤਸਵੀਰ ਦੱਸਿਆ ਹੈ ।
B_Praak
ਇਸ ਤਸਵੀਰ ‘ਚ ਬੀ ਪਰਾਕ ਦਾ ਕਿਊਟ ਜਿਹਾ ਬੇਟਾ ਆਦਾਬ ਨਜ਼ਰ ਆ ਰਿਹਾ ਹੈ ਅਤੇ ਇਸ ਤਵਸੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ:ਜਾਨੀ ਤੇ ਬੀ ਪਰਾਕ ਦੀ ਜੋੜੀ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੀ ਸਰਪਰਾਈਜ਼
B Praak
ਬੀ ਪਰਾਕ ਦੇ ਘਰ ਕੁਝ ਸਮਾਂ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਹੈ । ਜਿਸ ਦੀਆਂ ਜਨਮ ਤੋਂ ਬਾਅਦ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
B-Praak
ਹਾਲਾਂਕਿ ਉਨ੍ਹਾਂ ਤਸਵੀਰਾਂ ‘ਚ ਬੀ ਪਰਾਕ ਨੇ ਕਦੇ ਵੀ ਆਪਣੇ ਬੇਟੇ ਦਾ ਮੂੰਹ ਨਹੀਂ ਸੀ ਵਿਖਾਇਆ, ਪਰ ਇਸ ਤਸਵੀਰ ‘ਚ ਆਦਾਬ ਦਾ ਚਿਹਰਾ ਵੀ ਵਿਖਾਈ ਦੇ ਰਿਹਾ ਹੈ ।
ਬੀ ਪਰਾਕ ਦੇ ਵਰਕ ਫਰੰਟ ਦੀ ਗੱਲ ਕਰੀਤੇ ਤਾਂ ਉਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਕਈਆਂ ਗੀਤਾਂ ਨੂੰ ਸ਼ਿੰਗਾਰਿਆ ਹੈ । ਇਸ ਦੇ ਨਾਲ ਹੀ ‘ਫ਼ਿਲਹਾਲ’ , ‘ਤੇਰੀ ਮਿੱਟੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਨੇ ।