ਕਰਨ ਔਜਲਾ ਦੇ ਨਵੇਂ ਗੀਤ ‘Click That B Kickin It’ ਨੇ ਰਿਲੀਜ਼ ਤੋਂ ਬਾਅਦ ਪਾਈ ਧੱਕ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | September 09, 2021

ਗਾਇਕ ਕਰਨ ਔਜਲਾ Karan Aujla ਜੋ ਕਿ ਆਪਣੀ ਮਿਊਜ਼ਿਕ ਐਲਬਮ B.T.F.U ਚੋਂ ਇੱਕ ਹੋਰ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਆਪਣੇ ਦੂਜੇ ਗੀਤ ‘Click That B Kickin It’ (ਯਾਰ ਜੱਟ ਦੇ) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਜੀ ਹਾਂ ਪੱਕੇ ਯਾਰਾਂ ਦੀ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਪੰਜਾਬੀ ਗੀਤ ‘ਬਟੂਆ’ ਉੱਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਸਚਿਨ ਆਹੂਜਾ ਨੇ ਵੀਡੀਓ ਸ਼ੇਅਰ ਕਰਕੇ ਆਖੀ ਇਹ ਖ਼ਾਸ ਗੱਲ

singer karan aujla new song click hat b kickin it yaar jatt de

ਯਾਰੀਆਂ ਨੂੰ ਬਿਆਨ ਕਰਦਾ ਇਹ ਗੀਤ ਖੁਦ ਕਰਨ ਔਜਲਾ ਨੇ ਹੀ ਲਿਖਿਆ ਹੈ। Tru-Skool ਨੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ । Rupan Bal ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸੀ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਰਿਲੀਜ਼ ਤੋਂ ਬਾਅਦ ਹੀ ਯੂਟਿਊਬ ਉੱਤੇ ਧੱਕ ਪਾਈ ਹੋਈ ਹੈ, ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ। ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਗੀਤ ‘Black & White’ ਦੇ ਚੇਲੈਂਜ ਨੂੰ ਪੂਰਾ ਕਰਨ ਦੇ ਚੱਕਰ ‘ਚ ਆਪਣੇ ਸਾਥੀ ਦਾ ਕੀਤਾ ਬੁਰਾ ਹਾਲ, ਦੇਖੋ ਵੀਡੀਓ

karan aujla new song

ਜੇ ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ। ਜਿਸ ਕਰਕੇ ਉਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਦੀਪ ਜੰਡੂ  ਤੇ ਕਈ ਹੋਰ ਗਾਇਕ ਗਾ ਚੁੱਕੇ ਨੇ। ਵਧੀਆ ਕਲਮ ਦੇ ਮਾਲਿਕ ਹੋਣ ਦੇ ਨਾਲ ਕਰਨ ਔਜਲਾ ਕਮਾਲ ਦੇ ਗਾਇਕ ਵੀ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ।

0 Comments
0

You may also like