ਟੀਵੀ ਦਾ 'ਬਲਵੀਰ' ਕਰੇਗਾ ਚੰਨ ਦੀ ਸੈਰ; ਲੱਖਾਂ ਲੋਕਾਂ ਚੋਂ ਚੁਣਿਆ ਗਿਆ ਦੇਵ ਜੋਸ਼ੀ ਦਾ ਨਾਮ

written by Pushp Raj | December 14, 2022 06:49pm

'Baal Veer' actor Dev Joshi Moon Trip: ਟੀਵੀ ਦੇ ਮਸ਼ਹੂਰ ਸ਼ੋਅ 'ਬਲਵੀਰ' ਫੇਮ ਅਦਾਕਾਰ ਦੇਵ ਜੋਸ਼ੀ ਨੂੰ ਬੱਚਿਆਂ ਵਿੱਚ ਕਾਫੀ ਪ੍ਰਸਿੱਧੀ ਮਿਲੀ। ਅਦਾਕਾਰ ਨੇ ਸ਼ੋਅ ਵਿੱਚ ਬਲਵੀਰ ਦਾ ਕਿਰਦਾਰ ਨਿਭਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਪਤਾ ਨਹੀਂ ਕਿੰਨੀ ਵਾਰ ਅਸਮਾਨ 'ਚ ਸਫਰ ਕੀਤਾ ਅਤੇ ਰੀਲ ਲਾਈਫ ਦਾ ਜਾਦੂ ਬਿਖੇਰਿਆ, ਪਰ ਹੁਣ ਟੀਵੀ ਦਾ ਇਹ ਬਾਲਵੀਰ ਜਲਦ ਹੀ ਅਸਲ ਜ਼ਿੰਦਗੀ 'ਚ ਵੀ ਚੰਨ 'ਤੇ ਜਾਣ ਵਾਲਾ ਹੈ, ਜੋ ਕਿਸੇ ਜਾਦੂ ਤੋਂ ਘੱਟ ਨਹੀਂ ਹੈ।

Image Source: Instagram

ਦਰਅਸਲ, ਜਾਪਾਨ ਦੇ ਅਰਬਪਤੀ ਯਾਸੁਕਾ ਮੀਜ਼ਾਵਾ ਨੇ 'ਡੀਅਰ ਮੂਨ ਮਿਸ਼ਨ' ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਸ ਨੇ ਚੰਦਰਮਾ 'ਤੇ ਜਾਣ ਵਾਲੇ ਲੋਕਾਂ ਤੋਂ ਰਜਿਸਟ੍ਰੇਸ਼ਨ ਮੰਗੀ ਸੀ। 3 ਲੱਖ ਰਜਿਸਟ੍ਰੇਸ਼ਨਾਂ ਵਿੱਚੋਂ ਸਿਰਫ਼ 10 ਲੋਕਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ 10 ਲੋਕਾਂ ਦੇ ਵਿੱਚ ਦੇਵ ਜੋਸ਼ੀ ਦਾ ਨਾਮ ਵੀ ਸ਼ਾਮਿਲ ਹੈ।

ਇਸ ਗੱਲ ਦੀ ਜਾਣਕਾਰੀ ਖੁਦ ਦੇਵ ਜੋਸ਼ੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ- ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਡੀਅਰ ਮੂਨ ਪ੍ਰੋਜੈਕਟ ਦੇ ਚਾਲਕ ਦਲ ਦੇ ਮੈਂਬਰ ਹੋਣ 'ਤੇ ਮੈਨੂੰ ਮਾਣ ਹੈ।

Image Source: Instagram

ਅਦਾਕਾਰ ਨੇ ਅੱਗੇ ਕਿਹਾ, 'ਮੈਂ ਆਪਣੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਇਹ ਪਲ ਹਰ ਚੀਜ਼ ਤੋਂ ਪਰੇ ਹੈ। ਮੈਨੂੰ ਡੀਅਰ ਮੂਨ ਪ੍ਰੋਜੈਕਟ ਦੇ ਅਸਾਧਾਰਣ, ਅਦੁੱਤੀ ਅਤੇ ਜੀਵਨ ਭਰ ਦੇ ਪ੍ਰੋਜੈਕਟ ਦਾ ਹਿੱਸਾ ਬਨਣ 'ਤੇ ਮਾਣ ਹੈ। ਜ਼ਿੰਦਗੀ ਹਮੇਸ਼ਾ ਮੈਨੂੰ ਨਵਾਂ ਮੌਕਾ ਦੇ ਕੇ ਹੈਰਾਨ ਕਰਦੀ ਹੈ। ਇਹ ਉਨ੍ਹਾਂ ਵਿੱਚੋਂ ਸਭ ਤੋਂ ਵੱਡੀ ਗੱਲ ਹੈ ਜਿਸ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਸੀ।'

Image Source: Instagram

ਹੋਰ ਪੜ੍ਹੋ: ਅੱਬਦੁ ਰੌਜ਼ਿਕ ਨਾਲ ਧੱਕੇਸ਼ਾਹੀ ਕਰਨ 'ਤੇ ਬਿੱਗ ਬੌਸ ਕੰਟੈਸਟੈਂਟ 'ਤੇ ਭੜਕੇ ਲੋਕ, ਕਿਹਾ- ਇਸ ਤੋਂ ਘਟੀਆ ਹੋਰ ਕੀ ਹੋਵੇਗਾ

ਦੱਸ ਦਈਏ ਕਿ ਚੰਨ 'ਤੇ ਇਹ ਇੱਕ ਹਫ਼ਤੇ ਦੀ ਯਾਤਰਾ 2023 ਵਿੱਚ ਰਵਾਨਾ ਹੋਵੇਗੀ। ਜਿਸ ਲਈ ਸਾਰੇ ਚੁਣੇ ਗਏ ਲੋਕਾਂ ਨੂੰ ਮੈਡੀਕਲ ਟੈਸਟ ਤੋਂ ਬਾਅਦ ਹੀ ਅੰਤਿਮ ਰੂਪ ਦਿੱਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦੇਵ ਜੋਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਵਿੱਚ ਕੀਤੀ ਸੀ। ਹਾਲਾਂਕਿ, ਉਸ ਨੇ ਟੀਵੀ ਸ਼ੋਅ ਬਾਲਵੀਰ ਤੋਂ ਦੁਨੀਆ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਜਿਸ ਲਈ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।

 

View this post on Instagram

 

A post shared by Dev Joshi (@devjoshi28)

You may also like