ਅੱਬਦੁ ਰੌਜ਼ਿਕ ਨਾਲ ਧੱਕੇਸ਼ਾਹੀ ਕਰਨ 'ਤੇ ਬਿੱਗ ਬੌਸ ਕੰਟੈਸਟੈਂਟ 'ਤੇ ਭੜਕੇ ਲੋਕ, ਕਿਹਾ- ਇਸ ਤੋਂ ਘਟੀਆ ਹੋਰ ਕੀ ਹੋਵੇਗਾ

written by Pushp Raj | December 14, 2022 06:29pm

Public seek strict action on Abdu Rozik 'bullying': ਬਿੱਗ ਬੌਸ ਦੇ ਘਰ ਦੇ ਕੰਟੈਸਟੈਂਟ ਹੋਣ ਜਾਂ ਸ਼ੋਅ ਦੇ ਦਰਸ਼ਕ, ਹਰ ਕੋਈ ਅੱਬਦੁ ਰੌਜ਼ਿਕ ਦੀ ਕਿਊਟਨੇਸ ਅਤੇ ਉਨ੍ਹਾਂ ਦੇ ਅੰਦਾਜ਼ ਨੂੰ ਪਸੰਦ ਕਰਦਾ ਹੈ। ਹਾਲ ਹੀ ਵਿੱਚ ਬਿੱਗ ਬੌਸ ਹਾਊਸ ਤੋਂ ਕੰਟੈਸਟੈਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕੁਝ ਕੰਟੈਸਟੈਂਟ ਅੱਬਦੁ ਨਾਲ ਧੱਕੇਸ਼ਾਹੀ ਕਰਦੇ ਨਜ਼ਰ ਆ ਰਹੇ ਹਨ, ਜਿਸ ਦੇ ਚੱਲਦੇ ਲੋਕ ਕੁਝ ਕੰਟੈਸਟੈਂਟਸ ਨੂੰ ਟ੍ਰੋਲ ਕਰ ਰਹੇ ਹਨ।

Image Source: Twitter

ਦੱਸ ਦਈਏ ਕਿ ਅੱਬਦੁ 19 ਸਾਲਾਂ ਦੇ ਹਨ ਪਰ ਉਹ ਇੱਕ ਨਿੱਕੇ ਬੱਚੇ ਵਾਂਗ ਵਿਖਾਈ ਦਿੰਦੇ ਹਨ। ਇਸ ਦਾ ਕਾਰਨ ਹੈ ਕਿ ਅੱਬਦੁ ਰੌਜ਼ਿਕ ਇੱਕ ਜੈਨੇਟਿਕ ਬਿਮਾਰੀ ਦੇ ਸ਼ਿਕਾਰ ਹੋ ਗਏ ਸਨ, ਜਿਸ ਦੇ ਚੱਲਦੇ ਉਨ੍ਹਾਂ ਦਾ ਕੱਦ ਛੋਟਾ ਰਹਿ ਗਿਆ ਤੇ ਉਨ੍ਹਾਂ ਦਾ ਸਰੀਰਕ ਵਿਕਾਸ ਰੁੱਕ ਗਿਆ। ਉਸ ਦਾ ਪਰਿਵਾਰ ਆਰਥਿਕ ਤੌਰ 'ਤੇ ਉਸ ਦਾ ਇਲਾਜ ਕਰਵਾਉਣ ਦੇ ਸਮਰਥ ਨਹੀਂ ਸੀ, ਜਿਸ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ।

ਬਾਲ ਅਵਸਥਾ ਦੌਰਾਨ, ਅਕਸਰ ਅੱਬਦੁ ਦੇ ਕੱਦ ਲਈ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਅੱਬਦੁ ਇਸ ਸਮੇਂ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 16 ਵਿੱਚ ਹਿੱਸਾ ਲੈ ਰਹੇ ਹਨ, ਕੁਝ ਦਰਸ਼ਕਾਂ ਦੇ ਮੁਤਾਬਕ ਸ਼ੋਅ ਵਿੱਚ ਉਸ ਦੇ ਸਹਿ ਪ੍ਰਤੀਭਾਗੀਆਂ ਵੱਲੋਂ ਅੱਬਦੁ ਨਾਲ ਧੱਕੇਸ਼ਾਹੀ ਕੀਤੀ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Image Source: Twitter

ਬਿੱਗ ਬੌਸ 16 ਦੇ ਇੱਕ ਐਪੀਸੋਡ ਦੀ ਇੱਕ ਵੀਡੀਓ ਕਲਿੱਪ ਜਿਸ ਵਿੱਚ ਅੱਬਦੁ ਸ਼ਰਟਲੈਸ ਨਜ਼ਰ ਆ ਰਿਹਾ ਹੈ ਅਤੇ ਉਸ ਦੀ ਪਿੱਠ ਉੱਤੇ ਇਤਰਾਜ਼ਯੋਗ ਸ਼ਬਦ ਲਿਖੇ ਗਏ ਹਨ। ਦੂਜੇ ਦੇਸ਼ ਤੋਂ ਹੋਣ ਦੇ ਚੱਲਦੇ ਅੱਬਦੁ ਇਨ੍ਹਾਂ ਸ਼ਬਦਾਂ ਦੇ ਅਰਥ ਬਾਰੇ ਨਹੀਂ ਜਾਣਦਾ। ਇਸ ਦੌਰਾਨ ਸਾਜਿਦ ਖ਼ਾਨ ਸਣੇ ਉਸ ਦੇ ਕੁਝ ਸਹਿ-ਪ੍ਰਤੀਭਾਗੀ ਉਸ ਦੀ ਪਿੱਠ 'ਤੇ ਲਿਖੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਉਸ ਦਾ ਮਜ਼ਾਕ ਉਡਾਉਂਦੇ ਹਨ। ਹਾਲਾਂਕਿ ਪ੍ਰਤੀਭਾਗੀਆਂ ਦੀ ਇਸ ਹਰਕਤ ਤੋਂ ਦਰਸ਼ਕ ਬੇਹੱਦ ਨਾਰਾਜ਼ ਹਨ।

Image Source: Twitter

ਹੋਰ ਪੜ੍ਹੋ: ਫ਼ਿਲਮ 'ਸੈਲਫੀ' ਲਈ ਇਸ ਅੰਦਾਜ਼ 'ਚ ਨਜ਼ਰ ਆਏ ਅਕਸ਼ੈ ਕੁਮਾਰ, ਦੇਖੋ ਤਸਵੀਰਾਂ

ਲੋਕ ਉਸ ਦੇ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ ਤੇ ਬਿੱਗ ਬੌਸ 'ਚ ਅਜਿਹਾ ਕਰਨ ਵਾਲੇ ਪ੍ਰਤੀਭਾਗੀ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ''ਮੈਂ ਇਹ ਨਹੀਂ ਦੇਖ ਸਕਦਾ। ਉਹ ਮਜ਼ਾਕੀਆ ਕਿਵੇਂ ਹੋ ਸਕਦਾ ਹੈ ਅਤੇ ਅੱਬਦੁ 'ਤੇ ਹੱਸ ਸਕਦੇ ਹਨ। ਜਿਦ ਅਤੇ ਨਿਮਰਤ ਬਿੱਗ ਬੌਸ ਇਤਿਹਾਸ ਦੇ ਸਭ ਤੋਂ ਭੈੜੇ ਅਤੇ ਸਭ ਤੋਂ ਨਫ਼ਰਤ ਵਾਲੇ ਪ੍ਰਤੀਭਾਗੀ ਹਨ. , ਇਨ੍ਹਾਂ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। @BeingSalmanKhan #StopBullyingAbdu"

You may also like