
ਬਾਣੀ ਸੰਧੂ (Baani Sandhu) ਦੇ ਭਰਾ ਦਾ ਵਿਆਹ(Brother Wedding) ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਧੰਨਵਾਦ ਸਾਰਿਆਂ ਦਾ, ਸਾਡੀਆਂ ਖੁਸ਼ੀਆਂ ‘ਚ ਸ਼ਾਮਿਲ ਹੋਣ ਦੇ ਲਈ, ਬ੍ਰਦਰ ਵੈਡਿੰਗ’।ਇਨ੍ਹਾਂ ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਕਿ ਬਾਣੀ ਸੰਧੂ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨਵੇਂ ਰੈਸਟੋਰੈਂਟ ਦੀ ਓਪਨਿੰਗ ਮੌਕੇ ਬੇਹੱਦ ਛੋਟੇ ਕੱਪੜਿਆਂ ‘ਚ ਆਈ ਨਜ਼ਰ, ਲੋਕਾਂ ਨੇ ਕੀਤੇ ਇਸ ਗੰਦੇ ਕਮੈਂਟਸ
ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਕੌਰ ਬੀ ਦੇ ਨਾਲ ਨੱਚਦੀ ਹੋਈ ਨਜ਼ਰ ਆ ਰਹੀ ਹੈ ।ਇਨ੍ਹਾਂ ਤਸਵੀਰਾਂ ਨੂੰ ਜਿਉਂ ਹੀ ਬਾਣੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ । ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਰੁਪਿੰਦਰ ਕੌਰ ਉਰਫ਼ ਬਾਣੀ ਸੰਧੂ ਦਾ ਜਨਮ ਮੋਹਾਲੀ 'ਚ ੧੮ ਦਸੰਬਰ ੧੯੯੩ 'ਚ ਹੋਇਆ ਸੀ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ੫ਵੀਂ ਜਮਾਤ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।

ਸਕੁਲ ਦੀ ਪੜ੍ਹਾਈ ਦੌਰਾਨ ਉਹ ਹਰ ਸੱਭਿਆਚਾਰਕ ਗਤੀਵਿਧੀ 'ਚ ਭਾਗ ਲੈਂਦੀ ਸੀ ਇਸ ਦੇ ਨਾਲ ਹੀ ਕਾਲਜ ਦੇ ਯੂਥ ਫੈਸਟੀਵਲ 'ਚ ਵੀ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ । ਉਨ੍ਹਾਂ ਨੂੰ ਬੈਂਕ 'ਚ ਸਰਕਾਰੀ ਨੌਕਰੀ ਵੀ ਮਿਲੀ ਪਰ ਦਿਲ 'ਚ ਗਾਇਕੀ ਦੇ ਖੇਤਰ 'ਚ ਕੁਝ ਕਰਨ ਦੀ ਚੇਟਕ ਏਨੀ ਜ਼ਿਆਦਾ ਸੀ ਕਿ ਉਨ੍ਹਾਂ ਨੇ ਕੁਝ ਸਮਾਂ ਨੌਕਰੀ ਵੀ ਕੀਤੀ।

ਪਰ ਗਾਇਕੀ ਪ੍ਰਤੀ ਆਪਣਾ ਮੋਹ ਨਹੀਂ ਛੱਡਿਆ ਅਤੇ ਆਪਣੇ ਗੀਤਾਂ ਦੇ ਛੋਟੇ ਛੋਟੇ ਕਲਿੱਪ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣੇ ਸ਼ੁਰੂ ਕਰ ਦਿੱਤੇ ।ਜੱਸੀ ਲੋਹਕਾ ਨੇ ਉਨ੍ਹਾਂ ਦੇ ਵੀਡੀਓਜ਼ ਵੇਖੇ ਅਤੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ।
View this post on Instagram