ਜਦੋਂ ਜੱਸੀ ਗਿੱਲ 'ਤੇ ਬੱਬਲ ਰਾਏ ਦੇ ਭੰਗੜੇ ਨੇ ਸਟੇਜ 'ਤੇ ਪਾਈ ਧੱਕ , ਦੇਖੋ ਵੀਡੀਓ

Written by  Aaseen Khan   |  January 08th 2019 12:25 PM  |  Updated: January 08th 2019 02:53 PM

ਜਦੋਂ ਜੱਸੀ ਗਿੱਲ 'ਤੇ ਬੱਬਲ ਰਾਏ ਦੇ ਭੰਗੜੇ ਨੇ ਸਟੇਜ 'ਤੇ ਪਾਈ ਧੱਕ , ਦੇਖੋ ਵੀਡੀਓ

ਜਦੋਂ ਜੱਸੀ ਗਿੱਲ 'ਤੇ ਬੱਬਲ ਰਾਏ ਦੇ ਭੰਗੜੇ ਨੇ ਸਟੇਜ 'ਤੇ ਪਾਈ ਧੱਕ , ਦੇਖੋ ਵੀਡੀਓ : ਜੱਸੀ ਗਿੱਲ ਅਤੇ ਬੱਬਲ ਰਾਏ ਦੋਨੋ ਪੰਜਾਬੀ ਇੰਡਸਟਰੀ ਦੇ ਵੱਡੇ ਸਟਾਰ ਤਾਂ ਹਨ ਹੀ ਪਰ ਨਾਲ ਹੀ ਦੋਨੇ ਜਿਗਰੀ ਯਾਰ ਵੀ ਹਨ। ਬੱਬਲ ਰਾਏ ਅਤੇ ਜੱਸੀ ਗਿੱਲ ਦੀ ਦੋਸਤੀ ਦੇ ਕਿੱਸੇ ਅਕਸਰ ਹੀ ਅਸੀਂ ਉਹਨਾਂ ਦੇ ਇੰਟਰਵਿਊ 'ਚ ਸੁਣਦੇ ਹੀ ਰਹਿੰਦੇ ਹਾਂ। ਜੱਸੀ ਗਿੱਲ ਅਤੇ ਬੱਬਲ ਰਾਏ ਆਪਣੇ ਲਾਈਵ ਸ਼ੋਅਜ਼ ਵੀ ਜ਼ਿਆਦਾਤਰ ਇਕੱਠੇ ਹੀ ਕਰਦੇ ਹਨ।

https://www.instagram.com/p/BsXDIwLgSFG/

ਹਾਲ ਹੀ 'ਚ ਉਹਨਾਂ ਦੀ ਲਾਈਵ ਸ਼ੋਅ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਹੀ ਹੈ। ਇਸ ਵੀਡੀਓ 'ਚ ਜੱਸੀ ਗਿੱਲ ਅਤੇ ਬੱਬਲ ਰਾਏ ਸਟੇਜ 'ਤੇ ਇਕੱਠੇ ਭੰਗੜਾ ਪਾ ਰਹੇ ਹਨ , ਅਤੇ ਆਪਣੇ ਗਾਣਿਆਂ ਨਾਲ ਲੋਕਾਂ ਨੂੰ ਵੀ ਨੱਚਣ ਲਈ ਮਜਬੂਰ ਕਰ ਰਹੇ ਹਨ। ਇਹ ਵੀਡੀਓ ਜੱਸੀ ਗਿੱਲ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਕਮੈਂਟਾਂ 'ਚ ਵੀ ਫੈਨਜ਼ ਵੱਲੋਂ ਜੱਸੀ ਬੱਬਲ ਦੀ ਇਸ ਪਰਫਾਰਮੈਂਸ ਦੀ ਤਾਰੀਫ ਕੀਤੀ ਜਾ ਰਹੀ ਹੈ।

https://www.instagram.com/p/BsUU3yCAIdq/

ਹੋਰ ਵੇਖੋ : ਜੱਸੀ ਗਿੱਲ , ਰਣਜੀਤ ਬਾਵਾ ਤੇ ਨਿੰਜਾ ਨਿਭਾਉਣਗੇ ‘ਹਾਈਐਂਡ ਯਾਰੀਆਂ’ , ਕਰਨਗੇ ਸਕਰੀਨ ਸ਼ੇਅਰ

ਜੱਸੀ ਅਤੇ ਬੱਬਲ ਕਈ ਹਿੱਟ ਗਾਣੇ ਵੀ ਇਕੱਠੇ ਕਰ ਚੁੱਕੇ ਹਨ। ਜਿੰਨ੍ਹਾਂ 'ਚੋਂ 'ਜੱਟ ਦੇ ਟਿਕਾਣੇ' ਗਾਣੇ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਗਾਣੇ ਹੀ ਨਹੀਂ ਸਗੋਂ ਜੱਸੀ ਗਿੱਲ ਅਤੇ ਬੱਬਲ ਰਾਏ 'ਮਿਸਟਰ ਐਂਡ ਮਿਸਿਜ਼ 420' ਫਿਲਮ 'ਚ ਵੱਡੇ ਪਰਦੇ 'ਤੇ ਸਕਰੀਨ ਵੀ ਸ਼ੇਅਰ ਕਰ ਚੁੱਕੇ ਹਨ। ਇਸ ਫਿਲਮ 'ਚ ਦੋਹਨਾਂ ਵੱਲੋਂ ਕੀਤੀ ਅਦਾਕਾਰੀ ਦੀ ਦਰਸ਼ਕਾਂ ਵੱਲੋਂ ਕਾਫੀ ਤਾਰੀਫ ਕੀਤੀ ਗਈ ਸੀ ਅਤੇ ਫਿਲਮ ਨੂੰ ਟਿਕਟ ਖਿੜਕੀ ਤੋਂ ਵੀ ਚੰਗਾ ਰਿਸਪਾਂਸ ਮਿਲਿਆ ਸੀ।

https://www.instagram.com/p/BsVdzW4BZT2/

ਬੱਬਲ ਰਾਏ ਨੇ ਇਸੇ ਸ਼ੋਅ ਦਾ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹਨਾਂ ਦੇ ਗਾਣਿਆਂ 'ਤੇ ਦਰਸ਼ਕ ਝੂਮਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਝਾਂ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network